ਪਿੰਡ ਟੱਪਰੀਆਂ ਪੁੱਜਣ ਤੇ ਖਿਡਾਰੀਆਂ ਦਾ ਕੀਤਾ ਗਿਆ ਸ਼ਾਨਾਮੱਤਾ ਸਵਾਗਤ
ਸਮਰਾਲਾ, 6 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਨੇਪਾਲ ਵਿਖੇ ਇੰਡੋ ਨੇਪਾਲ ਯੂਥ ਰੂਰਲ ਗੇਮਜ਼-2019 ਪੋਰਥਾ ਸ਼ਹਿਰ ਦੇ ਰੰਗੀਲਾ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ।ਜਿਸ ਵਿੱਚ ਕਬੱਡੀ, ਐਥਲੈਟਿਕਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ।ਇਥੋਂ ਨਜਦੀਕੀ ਪਿੰਡ ਟੱਪਰੀਆਂ ਦੇ ਨੌਜਵਾਨ ਮਨਰਾਜ ਸਿੰਘ ਦੀ ਕਪਤਾਨੀ ਹੇਠ ਭਾਰਤ ਦੀ ਕਬੱਡੀ ਟੀਮ ਨੇ ਭਾਗ ਲਿਆ।ਇਹ ਕਬੱਡੀ ਦੀ ਟੀਮ ਦੀ ਰਹਿਨੁਮਾਈ ਜਨ: ਸੈਕਟਰੀ ਨੰਦ ਸਿੰਘ ਕੋਹਲੀ ਅਤੇ ਗੁਰਬੰਤ ਸਿੰਘ ਨੇ ਕੀਤੀ ਅਤੇ ਭਾਰਤ ਦੀ ਕਬੱਡੀ ਦੀ ਟੀਮ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ।ਟੀਮ ਦੀ ਕਬੱਡੀ ਕੋਚ ਬੀਬੀ ਸਤਵੀਰ ਕੌਰ ਨੇ ਸਮੁੱਚੀ ਟੀਮ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟਾਉਂਦੇ ਹੋਏ ਵਧਾਈ ਦਿੱਤੀ ਅਤੇ ਕਿਹਾ ਕਿ ਸੋਨ ਤਮਗਾ ਮਿਲਣਾ ਸਮੁੱਚੀ ਟੀਮ ਦੀ ਮਿਹਨਤ ਦਾ ਨਤੀਜਾ ਹੈ।ਇਸ ਤੋਂ ਇਲਾਵਾ ਡਿਸਕਸ ਥਰੋ ਵਿੱਚ ਹਰਮਨਦੀਪ ਸਿੰਘ ਸਮਰਾਲਾ ਨੇ ਵੀ ਸੋਨ ਤਮਗਾ ਜਿੱਤ ਕੇ ਸਮਰਾਲਾ ਇਲਾਕੇ ਦਾ ਨਾਂ ਰੌਸ਼ਨ ਕੀਤਾ।
ਕਬੱਡੀ ਦੇ ਕਪਤਾਨ ਮਨਰਾਜ ਸਿੰਘ ਦਾ ਜੱਦੀ ਪਿੰਡ ਟੱਪਰੀਆਂ ਪਹੁੰਚਣ ਤੇ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਸਵਾਗਤ ਕੀਤਾ।ਇੱਕ ਸਾਦੇ ਪ੍ਰੋਗਰਾਮ ਦੌਰਾਨ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਨੇ ਕੋਚ ਅਤੇ ਨੌਜਵਾਨ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਵਾਸਤੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਘੋਲੀ ਸਰਪੰਚ, ਪੰਚ ਹਰਬੰਸ ਸਿੰਘ, ਪੰਚ ਗੁਰਤੇਜ ਸਿੰਘ, ਪੰਚ ਜਸਪ੍ਰੀਤ ਕੌਰ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਸਖਵਿੰਦਰ ਸਿੰਘ, ਅਵਤਾਰ ਸਿੰਘ ਅਤੇ ਬੀਬੀ ਗੁਰਦੇਵ ਕੌਰ ਆਦਿ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਹਾਜਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …