Friday, July 10, 2026

ਡਾ. ਜਨਕ ਰਾਜ ਸਿੰਗਲਾ ਨੇ 3 ਡੀ ਸੋਸਾਇਟੀ ਲਈ ਭੇਟ ਕੀਤੀ 11000/- ਦੀ ਰਾਸ਼ੀ

ਸ਼ਹਿਰ ਨੂੰ ਕੂੜਾ ਮੁਕਤ ਤੇ ਸੁੰਦਰ ਦਿੱਖ ਦੇਣ ਲਈ ਹਰ ਵਿਅਕਤੀ ਪਾਵੇ ਆਪਣਾ ਯੋਗਦਾਨ – ਐਸ.ਡੀ.ਐਮ
ਭੀਖੀ/ ਮਾਨਸਾ, 6 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਮੁਕਤ ਕਰਨ ਦੇ ਮਕਸਦ ਨਾਲ ਬਣਾਈ ਗਈ 3-ਡੀ ਸੁਸਾਇਟੀ ਨੂੰ PUNJ0607201904ਡਾ. ਜਨਕ ਰਾਜ ਸਿੰਗਲਾ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਜਿਸ ਦੀ ਸ਼ਲਾਘਾ ਕਰਦਿਆਂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਡਾ. ਜਨਕ ਰਾਜ ਸਿੰਗਲਾ ਵਲੋਂ ਦਿੱੱਤੇ ਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
 ਐਸ.ਡੀ.ਐਮ ਕਪਲਿਸ਼ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਲਈ ਜੋ ਪ੍ਰੋਜੈਕਟ ਚਲਾਇਆ ਗਿਆ ਹੈ, ਉਸ ਤਹਿਤ ਘਰਾਂ ਵਿਚੋਂ ਰੇਹੜੀਆਂ ਕੂੜਾ ਚੁਕਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਦੀ ਫੀਸ ਸਮੇਂ ਅਨੁਸਾਰ ਜ਼ਰੂਰ ਦਿੱਤੀ ਜਾਵੇ।ਉਨ੍ਹਾਂ ਨਾਲ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ `ਤੇ ਹੀ ਕੂੜੇ ਨੂੰ ਅਲੱਗ-ਅਲੱਗ ਕਰਕੇ ਕੂੜਾ ਰੇਹੜੀਆਂ ਨੂੰ ਦੇਣ।ਉਨ੍ਹਾਂ ਕਿਹਾ ਕਿ ਗਲਣਯੋਗ, ਨਾ-ਗਲਣਯੋਗ ਅਤੇ ਗਊਆਂ ਦੇ ਖਾਣ ਵਾਲੇ ਚਾਰੇ ਨੂੰ ਅਲੱਗ-ਅਲੱਗ ਡਸਟਬਿਨਾਂ ਵਿਚ ਪਾਇਆ ਜਾਵੇ।
 ਕਪਲਿਸ਼ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਵੀ ਮਾਨਸਾ ਵਿਖੇ ਚੱਲ ਰਹੇ ਵੇਸਟ ਮੈਨੈਜਮੈਂਟ ਅਭਿਆਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਇਸ ਸਫ਼ਲ ਪ੍ਰੋਜੈਕਟ ਲਈ ਰਾਜ ਸਰਕਾਰ ਵਲੋਂ ਮਾਨਸਾ ਜ਼ਿਲ੍ਹੇ ਨੂੰ ਕੌਮੀ ਅਵਾਰਡ ਲਈ ਵੀ ਨਾਮਜਦ ਕੀਤਾ ਜਾ ਸਕਦਾ ਹੈ।
     ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਆਪਣੇ ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਮੁਕਤ ਕਰਨ ਵਿੱਚ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਕੂੜਾ ਚੁੱਕਣ ਸਬੰਧੀ ਫੀਸ ਸਮੇਂ ਅਨੁਸਾਰ ਜਮ੍ਹਾ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਲੋਕਾਂ ਨੂੰ ਇਸ ਕੰਮ ਲਈ ਦਾਨ ਦੇਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਨਦੀਪ ਸਿੰਘ ਗੋਰਾ, ਸਵੱਛ ਭਾਰਤ ਪ੍ਰੇਰਕ ਆਦਿਤਯ ਮਦਾਨ, ਕਾਰਜ ਸਾਧਕ ਅਫ਼ਸਰ ਮਾਨਸਾ ਰਾਜਪਾਲ ਸਿੰਘ, ਸੈਕਟਰੀ 3-ਡੀ ਸੋਸਾਇਟੀ ਜਸਵਿੰਦਰ ਸਿੰਘ, ਮੋਹਿੰਦਰ ਸਿੰਘ ਆਦਿ ਮੌਜੂਦ ਸਨ।
 

Check Also

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਮਹੀਨਿਆਂ ਦੇ ਅੰਦਰ ਪੀ.ਐਨ.ਜੀ ਕੁਨੈਕਸ਼ਨ ਲੈਣ ਦੀ ਅਪੀਲ

ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਨੇ ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ …

Leave a Reply