ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਸ਼ਹੀਦ ਸ੍ਰ. ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ (ਕੰਨਿਆ) ਲੌਂਗੋਵਾਲ ਵਿਖੇ ਸਕੂਲ ਦੇ ਆਰਟ ਐਂਡ ਕਰਾਫਟ ਟੀਚਰ ਮੈਡਮ ਸੁਸ਼ੀਲ ਕੁਮਾਰੀ ਅਤੇ ਉਨ੍ਹਾਂ ਦੇ ਪਤੀ ਤਰਸੇਮ ਚੰਦ ਸਿੰਗਲਾ ਨੇ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਆਪਣੇ ਬੇਟੇ ਕਰਨਵੀਰ ਸਿੰਗਲਾ ਦੇ ਐਮ.ਡੀ ਆਰਥੋ ਵਿੱਚ ਦਾਖਲਾ ਮਿਲਣ ਦੀ ਖ਼ੁਸ਼ੀ `ਚ ਸਕੂਲ ਦੀਆਂ ਵਿਦਿਆਰਥਣਾਂ ਲਈ ਵਾਟਰ ਕੂਲਰ ਦੇ ਕੇ ਮਾਨਵਤਾ ਭਲਾਈ ਕਾਰਜ਼ ਕੀਤਾ।ਇਸ ਮੌਕੇ ਸ਼ਿਵ ਕੁਮਾਰ ਆਰੀਆ, ਨੰਦ ਕਿਸ਼ੋਰ ਅਤੇ ਭੁਪਿੰਦਰ ਸ਼ਰਮਾ ਵੀ ਹਾਜ਼ਰ ਸਨ।ਸਿਟੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਗੋਇਲ ਵਲੋਂ ਵੀ ਸਕੂਲ ਲਈ ਚਾਰ ਪੱਖੇ ਦਿੱਤੇ ਗਏ ਅਤੇ ਪੁਰਾਣੇ ਪੱਖੇ ਰਿਪੇਅਰ ਕਰਵਾਏ ਗਏ।ਜਿਸ ਦੀ ਸਕੂਲ ਮੈਨੇਜਮੈਂਟ ਵਲੋਂ ਪੁਰਜ਼ੋਰ ਸ਼ਲਾਘਾ ਕੀਤੀ ਗਈ ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media