ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ ਕਪੂਰ ਨੇ ਦੱਸਿਆ ਕਿ ਰਾਸ਼ਟਰੀ ਸਕੀਮਾਂ ਦਾ ਲਾਭ
ਪ੍ਰਾਪਤ ਕਰ ਰਹੇ ਸਮਾਜਿਕ ਸੁਰੱਖਿਆ ਵਿਭਾਗ ਦੇ ਜਿਲ੍ਹਾ ਸੰਗਰੂਰ ਨਾਲ ਸਬੰਧਤ ਲਾਭਪਾਤਰੀ ਜ਼ੋ ਰਾਸ਼ਟਰੀ ਬੁਢਾਪਾ ਪੈਨਸ਼ਨ, ਰਾਸ਼ਟਰੀ ਵਿਧਵਾ ਪੈਨਸ਼ਨ ਅਤੇ ਰਾਸ਼ਟਰੀ ਦਿਵਿਆਂਗਜਨ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਅਤੇ 80 ਫੀਸਦੀ ਦਿਵਿਆਂਗਜਨ ਜਾਂ ਇਸ ਤੋ ਵੱਧ ਹੋਵੇ, ਜੋ ਗਰੀਬੀ ਰੇਖਾ (ਬੀ.ਪੀ.ਐਲ) ਅਧੀਨ ਆਉਦੇੇ ਹਨ, ਉਨ੍ਹਾਂ ਦਾ ਡਾਟਾ ਸਮਾਜਿਕ ਸੁਰੱਖਿਆ ਵਿਭਾਗ ਦੇ ਪੋਰਟਲ `ਤੇ ਅਪਡੇਟ ਕੀਤਾ ਜਾਣਾ ਹੈ।
ਸਤੀਸ ਕਪੂਰ ਨੇ ਜ਼ਿਲ੍ਹੇ ਦੇ ਸਮੂਹ ਰਾਸ਼ਟਰੀ ਸਕੀਮਾਂ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉੋਹ ਅਪਣੇ ਆਧਾਰ ਕਾਰਡ ਦੀ ਫੋਟਸਟੇਟ ਕਾਪੀ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ) ਜਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸੰਗਰੂਰ ਦੇ ਦਫਤਰ ਵਿਖੇ ਤੁਰੰਤ ਜਮਾਂ ਕਰਵਾਉੋਣ ਤਾਂ ਜੋ ਅਜਿਹੇ ਲਾਭਪਾਤਰੀਆਂ ਨੂੰ ਰਾਸ਼ਟਰੀ ਸਕੀਮਾਂ ਦਾ ਲਾਭ ਲਗਾਤਾਰ ਮਿਲ ਸਕੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media