Monday, December 23, 2024

‘ਮੁੰਡਾ ਹੀ ਚਾਹੀਦਾ’ ਫਿਲਮ ਦੀ ਹੀਰੋਇਨ ਬਣੀ ਰੂਬੀਨਾ ਬਾਜਵਾ

         PUNJ0707201917ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ `ਰੂਬੀਨਾ ਬਾਜਵਾ`।ਪੰਜਾਬੀ ਫਿਲਮ ‘ਚੰਨੋ ਕਮਲੀ ਯਾਰ ਦੀ’ ਨਾਲ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ।ਕਦਮ ਦਰ ਕਦਮ ਉਸ ਦੀ ਕਲਾ ‘ਚ ਨਿਖਾਰ ਆਉਣਾ ਉਸ ਦੀ ਮੇਹਨਤ ਦਾ ਨਤੀਜਾ ਹੈ ‘ਚੰਨੋ ਕਮਲੀ ਯਾਰ ਦੀ’, ਲਾਵਾਂ ਫੇਰੇ, ਸਰਘੀ ਅਤੇ ਲਾਈਏ ਜੇ ਯਾਰੀਆਂ’ ਫਿਲਮਾਂ ਤੋਂ ਬਾਅਦ ਰੂਬੀਨਾ ਬਾਜਵਾ ਹੁਣ ਹਰੀਸ਼ ਵਰਮਾ ਨਾਲ ਆਮ ਫਿਲਮਾਂ ਤੋਂ ਹਟ ਕੇ ਲਿੰਗ ਅਨੁਪਾਤ ਦੀ ਗੱਲ ਕਰਦੀ ਇੱਕ ਸਮਾਜਿਕ ਵਿਸ਼ੇ ਦੀ ਫਿਲਮ ‘ਮੁੰਡਾ ਹੀ ਚਾਹੀਦਾ’ ਲੈ ਕੇ ਆ ਰਹੀ ਹੈ।
ਰੂਬੀਨਾ ਬਾਜਵਾ ਦਾ ਇਸ ਸਬੰਧੀ ਕਹਿਣਾ ਹੈ ਕਿ ‘ਇਸ ਫਿਲਮ ਵਿੱਚ ਇੱਕ ਅਜਿਹੀ ਔਰਤ ਦੀ ਜ਼ਿੰਦਗੀ ਨੂੰ ਦਰਸਾਇਆ ਹੈ ਜੋ ਮੱਧ ਵਰਗੀ ਪਰਿਵਾਰ ‘ਚ ਆਪਣੀ ਅੜੀਅਲ ਸੱਸ ਅਤੇ ਸਮਾਜ ਦੇ ਨਿਹੋਰਿਆਂ ਦੀ ਪ੍ਰਵਾਹ ਕੀਤੇ ਵਗੈਰ ਹਮੇਸਾਂ ਹੰਸੂ ਹੰਸੂ ਕਰਦੀ ਰਹਿੰਦੀ ਹੈ।ਉਸ ਦਾ ਮੰਨਣਾ ਹੈ ਕਿ ਉਸ ਦਾ ਕਿਰਦਾਰ ਪਹਿਲੀਆਂ ਸਾਰੀਆਂ ਹੀ ਫਿਲਮਾਂ ਤੋਂ ਅਲੱਗ ਹੈ, ਪਰ ਉਸ ਨੂੰ ਯਕੀਨ ਹੈ ਕਿ ਦਰਸ਼ਕ ਉਸ ਦੇ ਕੰਮ ਨੂੰ ਪਸੰਦ ਕਰਨਗੇ।ਸਾਡੀ ਇਸ ਫਿਲਮ ਦਾ ਮਕਸਦ ਮਨੋਰੰਜਨ ਰਾਹੀਂ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਹੈ।ਸਾਡੀ ਇਸ ਕੋਸ਼ਿਸ ਨਾਲ ਜੇ ਸਮਾਜ ਦੀ ਸੋਚ ਵਿੱਚ ਥੋੜ੍ਹਾ ਬਹੁਤ ਵੀ ਬਦਲਾਓ ਆਉਂਦਾ ਹੈ, ਤਾਂ ਅਸੀ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ।
ਨੀਰੂ ਬਾਜਵਾ ਇੰਟਰਟੇਨਮੈਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹੈ।ਜਿਸ ਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ `ਤੇ ਉਤਾਰਿਆ ਹੈ।ਫਿਲਮ ਵਿੱਚ ਰੂਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ।ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ।ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।ਇਹ ਫਿਲਮ 12 ਨੂੰ ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵਲੋਂ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤੀ ਜਾਵੇਗੀ।
Harjinder Singh Jawanda

 
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply