ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜਿਲਾ ਸਿੱਖਿਆ ਅਫ਼ਸਰ (ਪ੍ਰ.) ਜਸਪਾਲ ਸਿੰਘ ਔਲਖ ਨੇ ਵਾਤਾਵਰਨ `ਚ ਆ ਰਹੇ
ਵਿਗਾੜ `ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਜਿਲੇ ਦੇ ਪ੍ਰਾਇਮਰੀ ਸਕੂਲਾਂ `ਚ ਹੋਰ ਵਧੇਰੇ ਬੂਟੇ ਲਗਾਏ ਜਾਣਗੇ।ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਅਤੇ ਉਨ੍ਹਾਂ ਨਾਲ ਮਿਲ ਕੇ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਨ।ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਵਿਖੇ ਪਿੱਪਲ, ਨਿੰਮ, ਬੋਹੜ ਦੀ ਤ੍ਰਿਵੇਣੀ ਲਗਾਉਣ ਉਪਰੰਤ ਉਨ੍ਹਾਂ ਸਕੂਲ ਮੁੱਖੀ ਤੇ ਸਾਥੀ ਅਧਿਆਪਕਾਂ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਦੀ ਸ਼਼ੁੱਧਤਾ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਸਕੂਲ ਮੁਖੀ ਕੁਲਦੀਪ ਕੌਰ, ਅਧਿਆਪਕ ਆਗੂ ਜਗਮੋਹਨ ਸਿੰਘ ਧਾਲੀਵਾਲ, ਸੁਨੰਦਾ ਗਰਗ, ਵੀਰਪਾਲ ਕੌਰ, ਰਾਜਵੀਰ ਕੌਰ, ਨਿਸ਼ਾ ਗੋਇਲ, ਅਮਨਦੀਪ ਕੌਰ, ਸ਼ਰਨਜੀਤ ਕੌਰ, ਜਸਪਾਲ ਕੌਰ, ਰੀਤੂ ਪਰਾਸ਼ਰ, ਸਰਬਜੀਤ ਕੌਰ, ਬੀ.ਐਮ.ਟੀ ਜਸਵਿੰਦਰ ਸਿੰਘ ਕਾਹਨ ਆਦਿ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media