Friday, September 20, 2024

ਗੀਤਕਾਰ ਸੋਹਣਾ ਰਾਜੇਮਾਜ਼ਰੀਆ ਦੀ ਪੁਸਤਕ `ਸ਼ਿਕਵੇ ਸ਼ਿਕਾਇਤਾਂ` ਲੋਕ ਅਰਪਣ

ਰਾਜਪੁਰਾ, 8 ਜੁਲਾਈ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ PUNJ0807201905ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਅਗਵਾਈ ਹੇਠ ਹੋਈ।ਜਿਸ ਵਿਚ ਪ੍ਰਸਿੱਧ ਗੀਤਕਾਰ ਸੁਰਿੰਦਰ ਸਿੰਘ ਸੋਹਣਾ ਦੀ ਕਿਤਾਬ `ਸ਼ਿਕਵੇ ਸ਼ਿਕਾਇਤਾਂ `ਦੀ ਘੁੰਡ ਚੁੱਕਾਈ ਕੀਤੀ ਗਈ।
        ਇਸ ਸਮੇਂ ਕਰਵਾਏ ਕਵੀ ਦਰਬਾਰ ਦਾ ਆਗਾਜ਼ ਅਵਤਾਰ ਪੁਆਰ ਦੀ ਗ਼ਜ਼ਲ `ਤੱਕ ਆਪਣੀ ਬੇਕਦਰੀ ਸੋਚੀ ਪੈ ਗਿਆ ਪਾਣੀ` ਨਾਲ ਕੀਤਾ ਗਿਆ।ਕਰਮ ਸਿੰਘ ਹਕੀਰ ਅਤੇ ਤਾਰਾ ਸਿੰਘ ਮਾਠਿਆੜਾ ਨੇ ਗੀਤ ਸੁਣਾਇਆ।ਅਮਰਜੀਤ ਸਿੰਘ ਲੁਬਾਣਾ ਦੀ ਪੇੜ,ਪਾਣੀ ਤੇ ਪਿਆਰ ਤੇ ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ ਕਾਬਲੇ ਤਾਰੀਫ ਸੀ।ਕੁਲਵੰਤ ਸਿੰਘ ਜੱਸਲ ਨੇ ਪੇਂਡੂ ਬਚਪਨ ਨੂੰ ਕਾਵਿ ਰਚਨਾ ਰਾਹੀਂ ਚਿੱਤਰਮਾਨ ਕੀਤਾ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ `ਪਾਖੰਡ `ਸੁਣਾ ਕੇ ਅਜੋਕੇ ਸਮਾਜ `ਤੇ ਕਟਾਕਸ਼ ਕੀਤਾ।ਪ੍ਰੋ. ਭੁਪਿੰਦਰ ਸ਼ਾਹੀ ਦੀ `ਪੰਜਾਬੀ ਮਾਏ ਮੇਰੀਏ` ਸੁਣਾ ਕੇ ਮਾਂ ਬੋਲੀ ਦਾ ਸੁਨੇਹਾ ਦਿੱਤਾ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ ਨੇ ਆਪਣਾ ਗੀਤ ਜ਼ਮਾਨਾ ਮਾੜਾ ਨੀ `ਸੁਣਾ ਕੇ ਚੰਗਾ ਰੰਗ ਬੰਨਿਆ।ਅੰਗਰੇਜ ਕਲੇਰ ਦੀ ਹਿੰਦੀ ਕਵਿਤਾ ਰੁੱਕ ਗਿਆ ਕਾਰਵਾਂ ਸੁਣਾਈ।ਗੁਰਵਿੰਦਰ ਆਜ਼ਾਦ, ਪ੍ਰੋ. ਸ਼ਤਰੂਘਨ ਗੁਪਤਾ, ਜਮਨਾ ਪ੍ਰਕਾਸ਼ ਨਾਚੀਜ਼, ਦੇਸ ਰਾਜ ਨਿਰੰਕਾਰੀ ਨੇ ਕਵਿਤਾਵਾਂ ਸੁਣਾਈਆਂ।ਡਾ. ਹਰਜੀਤ ਸਿੰਘ ਸੱਧਰ ਨੇ ਚੰਨ ਵਿਚ ਦਾਗ ਤਰੰਨਮ ਵਿਚ ਸੁਣਾ ਕੇ ਮਾਹੌਲ ਖੁਸ਼ਗਵਾਰ ਕੀਤਾ।ਜੀ.ਪੀ ਸਿੰਘ ਨੇ ਸ਼ੇਅਰ ਸੁਣਾ ਕੇ ਰੰਗ ਬੰਨਿਆ।ਬਲਦੇਵ ਸਿੰਘ ਖੁਰਾਣਾ ਨੇ ਸ਼ੇਅਰ ਅਤੇ ਚੁੱਟਕਲੇ ਸੁਣਾ ਕੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply