ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਓਬਰਾਏ ਨੇ ਦੱਸਿਆ ਕਿ
ਟਰੱਸਟ ਵੱਲੋਂ ਆਉਂਦੇ ਦਿਨਾਂ `ਚ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਵੱਡੇ ਪੱਧਰ ਤੇ ਦਵਾਈ ਦੀਆਂ ਕਫਾਇਤੀ ਦੁਕਾਨਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ,ਜਿਨ੍ਹਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਹੀ ਘੱਟ ਭਾਅ ਤੇ ਦਵਾਈਆਂ ਦਿੱਤੀਆਂ ਜਾਣਗੀਆਂ।ਟਰੱਸਟ ਵੱਲੋਂ ਸਿੱਖਿਆ ਤੇ ਹੋਰਨਾਂ ਖੇਤਰਾਂ `ਚ ਕੀਤੇ ਜਾ ਰਹੇ ਹਜ਼ਾਰਾਂ ਕੰਮਾਂ ਤੋਂ ਇਲਾਵਾ 850 ਕੈਂਸਰ ਦੇ ਮਰੀਜ਼ਾਂ ਨੂੰ ਲਗਾਤਾਰ ਮੁਫ਼ਤ ਦਵਾਈਆਂ ਦੇਣ ਤੋਂ ਇਲਾਵਾ ਚਿੱਟੇ ਮੋਤੀਏ ਤੋਂ ਪੀੜਤ ਮਰੀਜ਼ਾਂ ਦੇ ਅਪਰੇਸ਼ਨ ਕਰ ਕੇ ਮੁਫਤ ਲੈਂਜ਼ ਪਾਏ ਜਾ ਰਹੇ ਹਨ, ਜਦ ਕਿ ਹੁਣ ਤੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 176 ਕਫਾਇਤੀ ਡਾਇਲਸੈੱਸ ਯੂਨਿਟ ਲਾਏ ਜਾ ਚੁੱਕੇ ਹਨ, ਜਿਨ੍ਹਾਂ ਚੋਂ ਪੰਜਾਬ ਅੰਦਰ 90 ਜਦ ਕਿ ਇਕੱਲੇ ਚੰਡੀਗੜ੍ਹ ਅੰਦਰ ਹੀ 12 ਯੂਨਿਟ ਚੱਲ ਰਹੇ ਹਨ।ਜਿਨ੍ਹਾਂ ਅੰਦਰ ਕੁਝ ਥਾਵਾਂ ਤੇ ਬਿਲਕੁੱਲ ਮੁਫ਼ਤ ਜਦ ਕਿ ਕੁੱਝ `ਤੇ ਕੇਵਲ 250 ਰੁਪਏ ਤੋਂ ਲੈ ਕੇ 450 ਰੁਪਏ ਤੱਕ ਹਰ ਰੋਜ਼ ਸੈਂਕੜੇ ਮਰੀਜ਼ਾਂ ਦੇ ਡਾਇਲਸੈੱਸ ਕੀਤੇ ਜਾ ਰਹੇ ਹਨ ਜਦ ਕਿ ਟਰੱਸਟ ਵੱਲੋਂ ਇੱਕ ਸਾਲ ਅੰਦਰ ਲੋੜਵੰਦ ਮਰੀਜ਼ਾਂ ਨੂੰ 50,000 ਮੁਫ਼ਤ ਡਲਾਈਜ਼ਰ ਕਿੱਟਾਂ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media