ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡਾ. ਐਸ.ਪੀ.ਐਸ ਓਬਰਾਏ ਮੁੱਖੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਨੇ
ਦਸਿਆ ਕਿ ਉਨ੍ਹਾਂ ਨੂੰ ਬੜੇ ਦੁੱਖੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਟਰੱਸਟ ਹੁਣ ਤੱਕ 121 ਬਦਕਿਸਮਤ ਨੌਜਵਾਨ ਮੁੰਡੇ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਖਾੜੀ ਦੇਸ਼ਾਂ ਚੋਂ ਵਤਨ ਲਿਆ ਚੁੱਕੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਅਰਬ ਦੇਸ਼ਾਂ ਅੰਦਰ ਐਕਸੀਡੈਂਟ `ਚ ਜਾਨ ਗਵਾਉਣ ਵਾਲੇ ਤੇ ਲਵਾਰਿਸ ਮਿਲੇ ਮ੍ਰਿਤਕ ਸਰੀਰਾਂ ਨੂੰ ਵਤਨ ਲੈ ਕੇ ਆਉਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ,ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਵੇ ਬਦਕਿਸਮਤ ਨੌਜਵਾਨਾਂ ਨੂੰ ਉੱਥੇ ਹੀ 6 ਮਹੀਨਿਆਂ ਦੀ ਉਡੀਕ ਉਪਰੰਤ ਦਫ਼ਨਾ ਦਿੱਤਾ ਜਾਂਦਾ ਸੀ, ਪਰ ਟਰੱਸਟ ਦੇ ਯਤਨਾਂ ਤੇ ਦੂਤਾਵਾਸ ਦੇ ਸਹਿਯੋਗ ਨਾਲ ਹੁਣ ਅਜਿਹੇ ਕੇਸਾਂ ਦੇ ਮ੍ਰਿਤਕ ਸਰੀਰ ਵੀ ਵਾਰਸਾਂ ਤੱਕ ਪਹੁੰਚਾਏ ਜਾ ਰਹੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਮ੍ਰਿਤਕ ਨੌਜਵਾਨ ਦੀ ਕੰਪਨੀ ਉਸ ਦੀ ਮ੍ਰਿਤਕ ਦੇਹ ਵਤਨ ਭੇਜਣ ਦਾ ਖ਼ਰਚਾ ਕਰ ਸਕਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਰਬੱਤ ਦਾ ਭਲਾ ਟਰੱਸਟ ਆਪਣੇ ਕੋਲੋਂ ਸਾਰਾ ਪੈਸਾ ਖਰਚ ਕਰਕੇ ਮ੍ਰਿਤਕ ਸਰੀਰ ਭੇਜਦੀ ਹੈ।ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੇ ਮ੍ਰਿਤਕ ਦੇਹਾਂ ਲਿਆਉਣ ਤੇ ਆਉਂਦਾ ਖ਼ਰਚ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਕੇ ਮ੍ਰਿਤਕ ਦੇ ਸਰੀਰ ਨੂੰ ਭੇਜਣ ਤੋਂ 6 ਤੋੰ 8 ਮਹੀਨਿਆਂ ਬਾਅਦ ਮਿਲਦਾ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਟਰੱਸਟ ਆਪਣੀ ਜ਼ਿੰਮੇਵਾਰੀ ਕੇਵਲ ਮ੍ਰਿਤਕ ਸਰੀਰ ਭੇਜਣ ਤੱਕ ਹੀ ਸੀਮਤ ਨਹੀਂ ਰੱਖਦੀ ਸਗੋਂ ਉਸ ਉਪਰੰਤ ਟਰੱਸਟ ਦੀ ਟੀਮ ਵੱਲੋਂ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪ੍ਰਾਪਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਸ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਅਨੁਸਾਰ ਉਸ ਦੇ ਬੱਚਿਆਂ ਜਾਂ ਭੈਣਾਂ-ਭਰਾਵਾਂ ਦੀ ਪੜ੍ਹਾਈ ਤੇ ਵਿਆਹਾਂ ਮੌਕੇ ਮੁਕੰਮਲ ਖਰਚ ਕਰਨ ਦੇ ਨਾਲ- ਨਾਲ ਬਜ਼ੁਰਗ ਮਾਪਿਆਂ ਮਾਪਿਆਂ ਦੀ ਪੂਰੀ ਜ਼ਿੰਦਗੀ ਪੈਨਸ਼ਨ ਲਾ ਕੇ ਪਰਿਵਾਰ ਦਾ ਚੁੱਲ੍ਹਾ ਚਲਾਈ ਰੱਖਣ ਲਈ ਵੀ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media