Tuesday, April 28, 2026

ਪੰਜ ਦਿਨਾਂ ਮਧੂ-ਮੱਖੀ ਪਾਲਣ ਸਿਖਲਈ ਕੋਰਸ ਕਰਵਾਇਆ ਗਿਆ

ਪਠਾਨਕੋਟ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਵਲੋ PUNJ1007201916ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਮਧੂ-ਮੱਖੀ ਪਾਲਣ ਸੰਬਧੀ ਪੰਜ ਦਿਨਾਂ ਸਿਖਲਈ ਕੋਰਸ ਲਾਇਆ ਗਿਆ। ਜਿਸ ਦੋਰਾਨ ਡਾ. ਸੁਨੀਲ ਕਸ਼ਯਪ ਸਹਾਇਕ ਪ੍ਰੋਫੈਸਰ (ਪੋਦ ਸੂਰੱਖਿਆ) ਨੇ ਸਿੱਖਿਆਰਥੀਆਂ ਨੁੂੰ ਮਧੂ-ਮੱਖੀ ਪਾਲਣ ਸਬੰਧੀ ਜਿਵੇਂ ਕਿ ਸ਼ਹਿਦ ਮੱਖੀ ਦੀਆਂ ਕਿਸਮਾਂ, ਲੋੜੀਂਦਾ ਸਾਮਾਨ, ਢੱਕਵੇਂ ਫੁੱਲ ਫੁਲਾ ਕੇ, ਮਧੂ ਮੱਖੀਆਂ ਦੀ ਮੋਸਮੀ ਸਾਂਭ ਸੰਭਾਲ, ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ।ਉਹਨਾ ਨੇ ਕਿਹਾ ਕਿ ਮਧੂ-ਮੱਖੀ ਪਾਲਣ ਇੱਕ ਲਾਹੇਵੰਧ ਧੰਦਾ ਹੈ ਜੋ ਕਿ ਖੇਤੀ ਦੇ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ।ਕਿਸਾਨ ਵੀਰਾਂ ਨੂੰ ਮਧੂ-ਮੱਖੀ ਪਾਲਣ ਦੇ ਸਹਾਇਕ ਧੰਦੇ ਲਈ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਸਬਸੀਡੀਆਂ ਅਤੇ ਬਾਗਬਾਨੀ ਵਿਭਾਗ ਦੀਆਂ ਹੋਰ ਸਕੀਮਾਂ ਬਾਰੇ ਸਿੱਖਿਆਰਥੀਆਂ ਨੁੂੰ ਜਾਣਕਾਰੀ ਦਿੱਤੀ।
ਡਾ. ਸੁਰਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਨੇ ਸਿੱਖਿਆਰੀਥਆਂ ਨਾਲ ਵਰਖਾ ਰੂੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਦੇ ਨੁਕਤੇ ਸਾਂਝੇ ਕੀਤੇ ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply