ਪਠਾਨਕੋਟ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਜ਼ਗਾਰ
ਮੇਲਾ ਲਗਾਇਆ ਗਿਆ।ਜਿਸ ਵਿੱਚ 5 ਕੰਪਨੀਆਂ ਐਸ.ਆਈ.ਐਸ. ਸਕਿਊਰਿਟੀ ਫਤਿਹਗੜ੍ਹ ਸਾਹਿਬ, ਹਰਬਲ ਹੈਲਥ ਕੇਅਰ ਅੰਮ੍ਰਿਤਸਰ, ਵਰਧਮਾਨ ਹੁਸ਼ਿਆਰਪੁਰ, ਐਨ.ਆਈ.ਆਈ.ਟੀ ਪਠਾਨਕੋਟ ਅਤੇ ਸੀ.ਐਸ.ਸੀ.ਈ ਗੋਵਰਨੈਂਸ ਕੰਪਨੀਆਂ ਸ਼ਾਮਲ ਹੋਈਆਂ।ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਪਿੰਡਾਂ ਦੇ 135 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ ਅਤੇ 84 ਪ੍ਰਾਰਥੀਆਂ ਦੀ ਚੋਣ ਕੀਤੀ ਗਈ।ਐਸ.ਆਈ.ਐਸ. ਸਕਿਊਰਿਟੀ ਵਲੋਂ 17, ਵਰਧਮਾਨ ਵਲੋਂ 14, ਹੈਲਥ ਕੇਅਰ ਵਲੋਂ 27, ਸੀ.ਐਸ.ਸੀ ਵਲੋਂ 18 ਅਤੇ ਐਨ.ਆਈ.ਆਈ.ਟੀ ਪਠਾਨਕੋਟ 8 ਪ੍ਰੀਖਿਆਰਥੀ ਚੁਣੇ ਗਏ।ਮੇਲੇ ਵਿੱਚ ਰਾਕੇਸ਼ ਕੁਮਾਰ ਪਲੇਸਮੈਂਟ ਅਫ਼ਸਰ, ਸ਼੍ਰੀਮਤੀ ਸੀਮਾ ਦੇਵੀ ਡੀ.ਜੀ.ਸੀ ਅਤੇ ਸਮੂਹ ਰੋਜ਼ਗਾਰ ਦਫ਼ਤਰ ਦਾ ਸਟਾਫ਼ ਹਾਜ਼ਰ ਸੀ।ਮਿਲੀ ਸੂਚਨਾ ਅਨੁਸਾਰ ਰੋਜ਼ਗਾਰ ਦਫ਼ਤਰ ਵਲੋਂ ਅਗਲਾ ਮੇਲਾ 24 ਜੁਲਾਈ 2019 ਨੂੰ ਲਗਾਇਆ ਜਾਵੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media