ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚ ਬੀਤੇ ਦਿਨ ਧਾਰਾ 302 ਅਧੀਨ ਉਮਰ ਕੈਦ
ਦੀ ਸਜ਼ਾ ਕੱਟ ਰਹੇ ਕੈਦੀ ਰਾਮ ਅਨੰਦ, ਜੋ ਦਰਜ਼ ਪਰਚੇ ਦੇ ਹਿਸਾਬ ਨਾਲ ਵਾਸੀ ਰਮੱਈਆ ਪਿੰਡ ਬਛੌਰਾ ਤਹਿਸੀਲ ਅਟੌਲਾ ਜਿਲ੍ਹਾ ਸੁਲਤਾਨਪੁਰ (ਉਤਰ ਪ੍ਰਦੇਸ਼) ਹਾਲ ਵਾਸੀ ਜਸਰਾਉਰ ਥਾਣਾ ਭਿੰਡੀ ਸੈਂਦਾ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਦੀ ਮੌਤ ਹੋ ਗਈ। ਜੇਲ੍ਹ ਸੁਪਰਡੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੋਵਾਂ ਪਤਿਆਂ ਉਪਰ ਉਸ ਦੀ ਰਿਹਾਇਸ਼ ਜਾਂ ਪਰਿਵਾਰਕ ਮੈਂਬਰ ਨਹੀਂ ਮਿਲਿਆ।ਉਨਾਂ ਦੱਸਿਆ ਕਿ ਕੈਦੀ ਦਾ ਕੱਦ 5 ਫੁੱਟ 3 ਇੰਚ, ਰੰਗ ਕਾਲਾ, ਦਰਮਿਆਨੀ ਸਿਹਤ ਅਤੇ ਉਮਰ ਕਰੀਬ 39 ਸਾਲ ਹੈ, ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖੀ ਗਈ ਹੈ।ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹ ਜੇਲ੍ਹ ਦੇ ਮੋਬਾਈਲ ਨੰਬਰ 70097-36288 `ਤੇ ਸੰਪਰਕ ਕਰ ਸਕਦਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media