ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦਾ ਸ਼ਾਨਮੱਤਾ
ਇਤਿਹਾਸ ਹੈ।ਇਸ ਵਿਭਾਗ ’ਚੋਂ ਕਈ ਨੈਸ਼ਨਲ ਤੇ ਇੰਟਰ-ਨੈਸ਼ਨਲ ਨਾਮਵਰ ਐਲੂਮਨੀ ਪੈਦਾ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪੰਜਾਬ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ’ਚ ਵੱਖ-ਵੱਖ ਮਾਸਟਰ ਡਿਗਰੀਆਂ ਲਈ ਹੋਏ ਦਾਖ਼ਲਾ ਟੈਸਟ ’ਚ ਕਾਲਜ ਦੇ 33 ਵਿਦਿਆਰਥੀਆਂ ਨੇ ਕੁਆਲੀਫ਼ਾਈ ਕੀਤਾ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਭਾਗ ਨੂੰ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੀ ਪ੍ਰਾਪਤੀ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹਾਸਲ ਹੋਈ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਟੈਸਟ ’ਚੋਂ ਐਮ.ਐਸ.ਸੀ ਐਗਰੋਨਮੀ ਅਤੇ ਸੁਆਇਲ ਸਾਇੰਸ ’ਚ ਪਹਿਲਾ ਰੈਂਕ ਨਵਦੀਪ ਸਿੰਘ, ਐਨਟੋਮੋਲਜੀ ’ਚ ਬਿਕਰਮਜੀਤ ਸਿੰਘ ਨੇ ਪਹਿਲਾ ਅੰਕ, ਫੋਰੈਸਟਰੀ ’ਚ ਰੁਪਿੰਦਰ ਸਿੰਘ ਨੇ ਪਹਿਲਾ ਰੈਂਕ, ਹਾਰਟੀਕਲਚਰ ’ਚ ਸੰਨਪ੍ਰੀਤ ਕੌਰ ਨੇ ਦੂਸਰਾ ਅੰਕ ਅਤੇ ਐਗਰੀਕਲਚਰ ਇਕਨਾਮਿਕਸ ਸਿਮਰਪ੍ਰੀਤ ਕੌਰ ਨੇ ਦੂਸਰਾ ਅੰਕ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਹ ਕਾਲਜ ਅਤੇ ਵਿਭਾਗ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਬਾਅਦ ਐਗਰੀਕਲਚਰ ਦੇ ਖੇਤਰ ’ਚ ਕੁਆਲਿਟੀ ਆਧਾਰ ’ਤੇ ਡਿਗਰੀ ਕਰਵਾਉਣ ਵਾਲਾ ਸਭ ਤੋਂ ਅਹਿਮ ਖ਼ਾਲਸਾ ਕਾਲਜ ਹੈ।ਜਿਸ ਸਦਕਾ ਕਾਲਜ ਐਗਰੀਕਲਚਰ ਦੇ ਖੇਤਰ ’ਚ ਡਿਗਰੀ ਕਰਨ ਵਾਲਿਆਂ ਲਈ ਸਭ ਤੋਂ ਪਹਿਲੀ ਪਸੰਦ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਅਜਿਹਾ ਇਸ ਦੇ ਤਜ਼ਰਬੇਕਾਰ ਅਧਿਆਪਕਾਂ, ਵੱਡੇ ਐਗਰੀਕਲਚਰ ਫ਼ਾਰਮ ਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਕਰਕੇ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media