ਗਗਨਦੀਪ,ਅਜਮੀਤ,ਰਵਿੰਦਰ,ਤਰੁਣ ਤੇ ਅਰਸ਼ਦੀਪ ਆਪੋ ਅਪਣੇ ਵਰਗਾਂ `ਚ ਅੱਗੇ
ਭੀਖੀ/ਮਾਨਸਾ, 13 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸ਼ੂਟਰ ਪੈਰਾਡਾਈਜ਼ ਸ਼ੂਟਿੰਗ ਰੇਂਜ ਮਾਨਸਾ ਵਿਖੇ ਅੰਤਰਰਾਜੀ ਸ਼ੂਟਿੰਗ
ਮੁਕਾਬਲਿਆਂ ਦੇ ਦੂਸਰੇ ਦਿਨ ਵੀ ਦਿਲਚਸਪ ਮੁਕਾਬਲੇ ਹੋਏ।ਜਿਸ ਦੌਰਾਨ ਆਈ.ਐਸ.ਐਸ.ਐਫ ਸੀਨੀਅਰ ਦੇ ਪਿਸਟਲ ਮੁਕਾਬਲੇ `ਚ ਗਗਨਦੀਪ ਸਿੰਘ 371(400),ਜੂਨੀਅਰ ਵਰਗ `ਚ ਅਜਮੀਤ ਸਿੱਧੂ 359 (400), ਅੰਕਾਂ ਨਾਲ ਅੱਗੇ ਚੱਲ ਰਹੇ ਹਨ, ਜਦੋਕ ਐਨ.ਆਰ ਸੀਨੀਅਰ ਪਿਸਟਲ ਮੁਕਾਬਲੇ `ਚ ਰਵਿੰਦਰ ਸਿੰਘ 350 (400) ਅੰਕਾਂ ਨਾਲ ਅਤੇ ਜੂਨੀਅਰ ਵਰਗ `ਚ ਤਰੁਣ ਜੈਨ 356 ( 400) ਅੰਕਾਂ ਨਾਲ ਅੱਗੇ ਹੈ।ਓਪਨ ਸਾਈਟ ਰਾਇਫਲ ਯੂਥ ਵਰਗ `ਚ ਅਰਸ਼ਦੀਪ ਸਿੰਘ 297 (400) ਅੰਕਾਂ ਨਾਲ ਅੱਗੇ ਚੱਲ ਰਿਹਾ ਹੈ।
ਇਨ੍ਹਾਂ ਮੁਕਾਬਲਿਆਂ ਦੌਰਾਨ ਅੱਜ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰਦਿਆਂ ਡੀ.ਐਸ.ਪੀ ਸਰਬਜੀਤ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਕਰਨ ਲਈ ਖੇਡਾਂ ਦਾ ਵੱਡਾ ਰੋਲ ਹੈ।ਜਿਸ ਕਰਕੇ ਸਾਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਅਧੁਨਿਕ ਸ਼ੂਟਿੰਗ ਰੇਂਜ ਹੋਣ ਕਾਰਨ ਅਤੇ ਹਰ ਵਰ੍ਹੇ ਇਸ ਰੇਂਜ ਵਿੱਚ ਕਰਵਾਏ ਜਾਂਦੇ ਉਚ ਪੱਧਰੇ ਦੇ ਮੁਕਾਬਲਿਆਂ ਨਾਲ ਇਲਾਕੇ ਦੇ ਖਿਡਾਰੀਆਂ ਦੀ ਖੇਡ ਕਲਾਂ ਚ ਹੋਰ ਨਿਖਾਰ ਆਵੇਗਾ।
ਸ਼ੂਟਿੰਗ ਰੇਂਜ ਦੇ ਕੋਚ ਮੀਤ ਦੇਸਵਾਲ ਨੇ ਦੱਸਿਆ ਕਿ ਕਿ ਅੰਤਿਮ ਦਿਨ ਚੈਂਪੀਅਨ ਆਫ ਚੈਂਪੀਅਨ ਲਈ ਏਅਰ ਪਿਸਟਲ/ਰਾਈਫਲ ਆਈ.ਐਸ.ਐਸ.ਐਫ, ਏਅਰ ਪਿਸਟਲ/ਰਾਈਫਲ ਐਨ.ਆਰ ਵਰਗ ਦੇ ਮੁਕਾਬਲੇ ਹੋਣਗੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media