ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਹੀਦ ਊਧਮ
ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪੀਟੀਏ ਫੰਡ ਅਤੇ ਹੋਰ ਫੀਸਾਂ ਫੰਡਾਂ ਵਿੱਚ ਕੀਤੇ ਗਏ ਵਾਧੇ ਦੇ ਖਿਲਾਫ਼ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਪਿ੍ਰੰਸੀਪਲ ਦਫ਼ਤਰ ਮੂਹਰੇ ਸੰਕੇਤਕ ਧਰਨਾ ਦਿੱਤਾ ਗਿਆ
ਜ਼ਿਕਰਯੋਗ ਹੈ ਕਿ ਕੱਲ੍ਹ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਤੇ ਕਾਲਜ ਮੈਨੇਜਮੈਂਟ ਨੇ ਕਿਸੇ ਤਰ੍ਹਾਂ ਦਾ ਨੋਟਿਸ ਨਹੀਂ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਲਗਾਤਾਰ ਸਰਕਾਰੀ ਸਿੱਖਿਆ ਦਾ ਭੋਗ ਪਾਇਆ ਜਾ ਰਿਹਾ ਹੈ।ਸਰਕਾਰ ਲਗਾਤਾਰ ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਵਿੱਚ ਲਗਾਤਾਰ ਕਟੌਤੀ ਕਰਕੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੂੰ ਵਧਾਵਾ ਦੇ ਰਹੀ ਹੈ।2019-20 ਦੇ ਬਜਟ ਵਿੱਚ ਸਿੱਖਿਆ ਲਈ ਜੀ.ਡੀ.ਪੀ ਸਿੱਖਿਆ ਲਈ ਦੋ ਪ੍ਰਤੀਸ਼ਤ ਤੋਂ ਵੀ ਘੱਟ ਫੰਡ ਰੱਖਿਆ ਗਿਆ।ਆਗੂ ਨੇ ਕਿਹਾ ਕਿ ਹਰ ਨਾਗਰਿਕ ਨੂੰ ਸਿੱਖਿਆ ਦੇਣਾ ਸਰਕਾਰ ਦਾ ਅਧਿਕਾਰ ਹੁੰਦਾ ਹੈਂ ਪਰ ਸਰਕਾਰ ਲਗਾਤਾਰ ਇਸ ਵਾਅਦੇ ਤੋਂ ਭੱਜ ਰਹੀ ਹੈ ।ਜਿਸ ਕਾਰਨ ਪ੍ਰਾਈਵੇਟ ਕਾਲਜ ਖੁੰਭਾਂ ਵਾਗੂੰ ਉੱਗ ਰਹੇ ਹਨ।
ਵਿਦਿਆਰਥੀਆਂ ਦੇ ਸਵਾਲ ਪੁੱਛਣ `ਤੇ ਪਿ੍ਰੰਸੀਪਲ ਸੁਖਬੀਰ ਸਿੰਘ ਥਿੰਦ ਨੇ ਕਿਹਾ ਕਿ ਗੈਸਟ ਫੈਕਲਟੀ ਵਜੋਂ ਰੱਖੇ ਨਵੇਂ ਅਧਿਆਪਕਾਂ ਨੂੰ ਤਨਖ਼ਾਹ ਪੀ.ਟੀ.ਏ ਫੰਡ ਵਿੱਚੋਂ ਦਿੱਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਦੋ ਪ੍ਰੋਫੈਸਰਾਂ ਦੀ ਰਿਟਾਇਰਮੈਂਟ ਹੋਈ ਹੈ ਅਤੇ ਇੱਕ ਪ੍ਰੋਫੈਸਰ ਦੀ ਬਦਲੀ ਹੋਈ ਹੈ ਲੇਕਿਨ ਸਰਕਾਰ ਵਲੋਂ ਇਹ ਸਟਾਫ਼ ਨਹੀਂ ਭੇਜਿਆ ਗਿਆ।ਜਿਸ ਕਾਰਨ ਪੀ.ਟੀ.ਏ ਫੰਡ ਵਿੱਚੋਂ ਨਵੇਂ ਸਟਾਫ਼ ਨੂੰ ਤਨਖਾਹ ਦਿੱਤੀ ਜਾਵੇਗੀ। ਵਿਦਿਆਰਥੀਆਂ ਨੇ ਇਸ ਗੱਲ ਨੂੰ ਨਾ ਮਨਜ਼ੂਰ ਕਰਦਿਆਂ ਕਿਹਾ ਕਿ ਪੀ.ਟੀ.ਏ ਫੰਡ ਲਈ ਬਣਾਈ ਹੋਈ ਕਮੇਟੀ ਨਾਲ ਉਨਾਂ ਦੀ ਗੱਲਬਾਤ ਕਰਵਾਈ ਜਾਵੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਸ ਨੂੰ ਪੀ.ਟੀ.ਏ ਵਾਲੀ ਕਮੇਟੀ ਬਾਰੇ ਨਹੀਂ ਪਤਾ ਜਦੋਂ ਕਿ ਉਹ ਆਪ ਉਸ ਕਮੇਟੀ ਦਾ ਪ੍ਰਧਾਨ ਹੈ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media