Friday, March 20, 2026

ਗਮਾਡਾ ਨੇ ਜਰਮਨ ਕੰਪਨੀ ਨੂੰ ਦਿੱਤਾ ਪਿੰਡ ਸਿੰਪੁਰ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦਾ ਠੇਕਾ

ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਵਚਨਬੱਧ – ਸਰਕਾਰੀਆ
ਚੰਡੀਗੜ/ਐਸ.ਏ.ਐਸ ਨਗਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਮੋਹਾਲੀ ਦੇ ਵਸਨੀਕਾਂ ਦੀਆਂ ਪਾਣੀ ਸਬੰਧੀ ਔਕੜਾਂ ਨੂੰ ਖ਼ਤਮ ਕਰਨ Sukh Sarkariaਲਈ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਜਰਮਨੀ ਅਧਾਰਤ ਮੈਸਰਜ਼ ਵੇਓਲੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਪਿੰਡ ਸਿੰਪੁਰ ਵਿਖੇ ਇੱਕ ਵਾਟਰ ਟ੍ਰੀਟਮੈਂਟ ਪਲਾਂਟ (ਡਬਲਿਊ.ਟੀ.ਪੀ) ਸਥਾਪਿਤ ਕਰਨ ਦਾ ਠੇਕਾ ਦਿੱਤਾ ਹੇ ਜਿਸ ਤਹਿਤ  ਮੋਹਾਲੀ ਸ਼ਹਿਰ ਨੂੰ ਭਾਖੜਾ ਮੇਨ ਲਾਈਨ ਤੋਂ ਸੋਧੇ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।
           ਇਸ ਬਾਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਇਹ ਮਲਟੀ-ਨੈਸ਼ਨਲ ਕੰਪਨੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕਾਰਜ ਦਸੰਬਰ 2020 ਤੱਕ ਪੂਰਾ ਕਰੇਗੀ  ਅਤੇ 33 ਏਕੜ  `ਤੇ ਉਸਾਰੇ ਜਾਣ ਵਾਲੇ ਇਸ ਪਲਾਂਟ `ਤੇ ਤਕਰੀਬਨ 115 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ਨਾਲ ਮੋਹਾਲੀ ਦੇ ਨਿਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
             ਸਰਕਾਰੀਆ ਨੇ ਅੱਗੇ ਦੱਸਿਆ ਕਿ ਗਮਾਡਾ ਬਹੁਤ ਜਲਦ ਕਜੌਲੀ ਵਾਟਰ ਵਰਕਸ ਤੋਂ ਡਿਸਟ੍ਰੀਬਿਊਸ਼ਨ ਮੇਨ ਪਾਈਪਲਾਈਨ ਵਿਛਾਉਣ ਲਈ ਟੈਂਡਰ ਜਾਰੀ ਕਰੇਗਾ।ਉਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗਣ ਨਾਲ ਟਿਊਬਵੈੱਲ ਬੇਅਸਰ ਹੋ ਰਹੇ ਹਨ, ਇਸ ਲਈ ਨਹਿਰੀ ਪਾਣੀ ਦੀ ਸਪਲਾਈ ਹੀ ਇੱਕ ਵਧੀਆ ਵਿਕਲਪ ਹੈ।
          ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
          ਮੌਜੂਦਾ ਸਮੇਂ ਸ਼ਹਿਰ ਨੂੰ ਰੋਜ਼ਮਰਾ ਦੇ ਅਧਾਰ `ਤੇ ਤਕਰੀਬਨ 15 ਐਮ.ਜੀ.ਡੀ. ਪਾਣੀ ਮਿਲ ਰਿਹਾ ਹੈ ਅਤੇ ਫਿਰ ਵੀ ਵਿਅਸਤ ਸੀਜ਼ਨ ਦੌਰਾਨ 15 ਐਮ.ਜੀ.ਡੀ. ਪਾਣੀ ਦੀ ਕਮੀ ਰਹਿੰਦੀ ਹੈ।ਮੰਤਰੀ ਨੇ ਕਿਹਾ ਕਿ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਅਤੇ ਡਿਸਟ੍ਰੀਬਿਊਸ਼ਨ ਪਾਈਪਲਾਈਨ ਵਿਛਾਉਣ ਨਾਲ ਮੋਹਾਲੀ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਮੰਗ ਅਤੇ ਸਪਲਾਈ ਦੇ ਅੰਤਰ ਨੂੰ ਭਰਨ ਵਿੱਚ ਮੱਦਦ ਮਿਲੇਗੀ।
         ਕਾਬਲੇਗੌਰ ਹੈ ਕਿ ਕਜੌਲੀ ਵਾਟਰ ਵਰਕਸ ਸਕੀਮ ਦੇ 5ਵੇਂ, 6ਵੇਂ, 7ਵੇਂ ਅਤੇ 8ਵੇਂ ਪੜਾਅ ਤਹਿਤ 80 ਐਮ.ਜੀ.ਡੀ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ, ਜਿਸ ਲਈ ਗਰੇਟਰ ਮੋਹਾਲੀ ਏਰੀਆ ਡਿਵਲਪਮੈਂਟ ਅਥਾਰਟੀ (ਗਮਾਡਾ) ਨੇ ਪਹਿਲਾਂ ਹੀ 2200 ਮਿਮੀ ਵਿਆਸ ਦੀਆਂ ਐਮ.ਐਸ ਪਾਈਪਾਂ ਕਜੌਲੀ ਹੈੱਡ ਵਰਕਸ ਤੋਂ ਮੋਹਾਲੀ ਦੇ ਨਜ਼ਦੀਕ ਪਿੰਡ ਸਿੰਪੁਰ ਤੱਕ ਵਿਛਾ ਦਿੱਤੀਆਂ ਹਨ।ਇਸ ਵਿੱਚੋਂ 40 ਐਮ.ਜੀ.ਡੀ ਨਹਿਰੀ ਪਾਣੀ ਦੀ ਸਪਲਾਈ ਚੰਡੀਗੜ ਅਤੇ ਓਨੀ ਹੀ ਸਪਲਾਈ ਮੋਹਾਲੀ ਨੂੰ ਦਿੱਤੀ ਜਾਵੇਗੀ।ਚੰਡੀਗੜ ਨੂੰ ਦਿੱਤੇ ਗਏ 40 ਐਮ.ਜੀ.ਡੀ ਹਿੱਸੇ `ਚੋਂ ਮੋਹਾਲੀ ਨੂੰ 5 ਐਮ.ਜੀ.ਡੀ ਨਹਿਰੀ ਪਾਣੀ ਦੀ ਵਾਧੂ ਸਪਲਾਈ ਦਿੱਤੀ ਜਾਵੇਗੀ ਜਿਵੇਂ ਕਿ ਸਾਲ 1983 ਵਿੱਚ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ ਪਾਣੀ ਦੀ ਵੰਡ ਸਬੰਧੀ ਤਤਕਾਲੀ ਗ੍ਰਹਿ ਮੰਤਰੀ, ਭਾਰਤ ਸਰਕਾਰ ਦੀ ਅਗਵਾਈ ਅਧੀਨ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ। ਕਜੌਲੀ ਵਾਟਰ ਵਰਕਸ ਸਕੀਮ ਦੇ ਪਹਿਲੇ 4 ਪੜਾਵਾਂ ਲਈ ਪਾਣੀ ਦੀ ਵੰਡ ਦੇ ਉਸੇ ਪੈਟਰਨ ਨੂੰ ਦੁਹਰਾਇਆ ਗਿਆ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply