ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਉੱਤਰੀ ਭਾਰਤ ਦੇ ਪ੍ਰਮੁੱਖ ਸਹਿਕਾਰੀ ਅਦਾਰੇ ਵੇਰਕਾ ਨੇ ਦੁੱਧ ਵਿਚ ਮਿਲਾਵਟਖੋਰੀ ਰੋਕਣ ਲਈ ਸਾਰੇ ਕੇਂਦਰਾਂ ਉਤੇ ਮਿਲਕੋ ਸਕਰੀਨ ਲਗਾ ਦਿੱਤੀਆਂ ਹਨ, ਜੋ ਕਿ ਹਰੇਕ ਤਰਾਂ ਦੀ ਮਿਲਾਵਟ ਨੂੰ ਕੁੱਝ ਹੀ ਸਕਿੰਟਾਂ ਵਿਚ ਫੜਨ ਦੀ ਸਮਰੱਥਾ ਰੱਖਦੀਆਂ ਹਨ। ਇਹ ਜਾਣਕਾਰੀ ਦਿੰਦੇ ਵੇਰਕਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ
ਖ਼ੱਪਤਕਾਰਾਂ ਤੱਕ ਵਧੀਆ ਗੁਣਵੱਤਾ ਦਾ ਦੁੱਧ ਪਹੁੰਚਾਉਣਾ ਸਾਰਾ ਸ਼ੁਰੂ ਤੋਂ ਹੀ ਏਜੰਡਾ ਰਿਹਾ ਹੈ ਅਤੇ ਦੁਣ ਮਿਲਾਵਟਖੋਰੀ ਦੇ ਯੁੱਗ ਵਿੱਚ ਖਪਤਕਾਰ ਨੂੰ ਬਚਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਹੁਣ ਹਰੇਕ ਦੁੱਧ ਸ਼ੀਤਲ ਕੇਂਦਰ ਅਤੇ ਸਭਾਂਵਾ, ਜਿੱਥੇ ਕਿ ਦੁੱਧ ਇਕੱਤਰ ਹੁੰਦਾ ਹੈ, ਵਿਖੇ ਮਿਲਕੋ ਸਕਰੀਨ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ, ਜਿਸ ਨਾਲ ਮੁੱਢਲੇ ਪੱਧਰ ’ਤੇ ਹੀ ਮਿਲਾਵਟ ਦੀ ਸੰਪੂਰਨ ਜਾਂਚ ਕੀਤੀ ਜਾਂਦੀ ਹੈ।
ਉਨਾਂ ਦੱਸਿਆ ਕਿ ਦੁੱਧ ਇਕੱਠਾ ਕਰਨ ਮਗਰੋਂ ਮਿਲਕ ਪਲਾਂਟ, ਵੇਰਕਾ ਦੀ ਲੈਬਾਰਟਰੀ ਵਿੱਚ ਅਤਿਆਧੁਨਿਕ ਦੁੱਧ ਪਰਖ਼ ਮਸ਼ੀਨ (ਮਿਲਕੋ ਸਕੈਨ ਐਫ.ਟੀ 1) ਲਗਾਇਆ ਗਿਆ ਹੈ, ਜਿਸ ਨਾਲ ਸਾਰੇ ਦੁੱਧ ਦੀ ਮੁਕੰਮਲ ਜਾਂਚ ਹੁੰਦੀ ਹੈ ਅਤੇ ਇਸ ਤੋਂ ਬਾਅਦ ਹੀ ਉਸ ਨੂੰ ਪ੍ਰੋਸੈਸ ਅਤੇ ਪੈਕ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਇਸ ਤੋ ਇਲਾਵਾ ਸਾਰੀਆਂ ਛੋਟੀਆਂ ਦੁੱਧ ਸਭਾਵਾਂ ਵਿੱਚ ਮਿਲਾਵਟ ਚੈਕ ਕਰਨ ਵਾਲੀਆਂ ਸਟਰਿਪਸ ਮੁਹੱਈਆ ਕਰਵਾਈਆਂ ਗਈਆਂ ਹਨ।
ਸੰਧੂ ਨੇ ਦੱਸਿਆ ਕਿ ਸਾਰੇ ਕੰਮ ਨੂੰ ਕੁਸ਼ਲਤਾ ਨਾਲ ਕਰਨ ਲਈ ਦੁੱਧ ਸਭਾਵਾਂ ਦੇ ਸਕੱਤਰਾਂ ਨੂੰ ਜਾਂਚ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਕਿਸੇ ਵੀ ਪੱਧਰ `ਤੇ ਮਿਲਾਵਟੀ ਦੁੱਧ ਪਲਾਂਟ ਵਿੱਚ ਨਾ ਪਹੁੰਚ ਸਕੇ। ਉਨਾਂ ਦੱਸਿਆ ਕਿ ਇਸ ਤੋ ਇਲਾਵਾ ਅਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਵੇਰਕਾ ਵੱਲੋਂ ਰੋਜ਼ਾਨਾ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੁੱਧ ਜਾਂਚ ਕਰਨ ਦੇ ਕੈਂਪ ਮੁਫ਼ਤ ਲਗਾਏ ਜਾ ਰਹੇ ਹਨ ਅਤੇ ਮੌਕੇ `ਤੇ ਹੀ ਜਾਂਚ ਰਿਪੋਰਟ ਵੀ ਮੁਹੱਈਆ ਕਰਵਾਈ ਜਾਂਦੀ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media