Friday, September 20, 2024

ਕੌਮੀ ਲੋਕ ਅਦਾਲਤ `ਚ ਰਾਜੀਨਾਮੇ ਤਹਿਤ ਕੀਤਾ ਗਿਆ 1248 ਕੇਸਾਂ ਦਾ ਨਿਪਟਾਰਾ

ਸੰਗਰੂਰ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ PUNJ1507201905ਨਿਰਦੇਸ਼ਾਂ ਦੇ ਅਨੁਸਾਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਗਰਾਨੀ ਹੇਠ ਕੌਮੀ ਲੋਕ ਅਦਾਲਤ, ਸੰਗਰੂਰ ਦੀਆਂ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਵਿਖੇ ਵੀ ਲਗਾਈਆਂ ਗਈਆਂ।ਜਿਸ ਵਿੱਚ ਮਿਸ ਜਤਿੰਦਰ ਵਾਲੀਆ, ਸ਼ਾਮ ਲਾਲ, ਡਾ. ਰਜਨੀਸ਼, ਮਿਸ ਸਮਰਿਤੀ ਧੀਰ ਅਤੇ ਮਿਸ ਪੂਨਮ ਬਾਂਸਲ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਸੰਗਰੂਰ, ਪ੍ਰਸ਼ਾਂਤ ਵਰਮਾ, ਸਿਵਲ ਜੱਜ (ਸੀਨੀਅਰ ਡਵੀਜ਼ਨ), ਅਜੀਤਪਾਲ, ਸੀ.ਜੇ.ਐਮ, ਸੰਗਰੂਰ, ਅਜੈ ਮਿੱਤਲ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ), ਸੰਗਰੂਰ ਅਤੇ ਅਮਰੀਸ਼ ਜੈਨ, ਵਧੀਕ ਸਿਵਲ ਜੱਜ (ਸੀਨੀਅਰ ਸ.ਡ), ਸੰਗਰੂਰ ਨੇ ਲੋਕ ਅਦਾਲਤ ਬੈਂਚਾਂ, ਸੰਗਰੂਰ ਦੀ ਪ੍ਰਧਾਨਗੀ ਕੀਤੀ।ਇਸ ਤੋਂ ਇਲਾਵਾ ਸੁਰਿੰਦਰ ਮੋਹਨ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਸੰਗਰੂਰ ਨੇ ਲੋਕ ਅਦਾਲਤ ਬੈਂਚ ਦੀ ਪ੍ਰਧਾਨਗੀ ਕੀਤੀ।
        ਮਿਸ ਸ਼ਿਲਪਾ ਐਸ.ਡੀ.ਜੇ.ਐਮ ਮਿਸ ਮਨਪ੍ਰੀਤ ਕੌਰ ਅਤੇ ਜੈਵੀਰ ਸਿੰਘ ਅਤੇ ਗੁਰਮਹਿਤਾਬ ਸਿੰਘ ਮਾਨਯੋਗ ਸਿਵਲ ਜੱਜ ਜੂਨੀਅਰ ਡੀਵੀਜ਼ਨ ਮਲੇਰਕੋਟਲਾ ਨੇ ਲੋਕ ਅਦਾਲਤ ਬੈਂਚਾਂ ਮਲੇਰਕੋਟਲਾ ਦੀ ਪ੍ਰਧਾਨਗੀ ਕੀਤੀ।
    ਮਿਸ ਦੀਪਤੀ ਗੋਇਲ, ਵਧੀਕ ਸਿਵਲ ਜੱਜ ਸੀਨੀਅਰ ਡੀਵੀਜ਼ਨ ਸੁਨਾਮ ਮਿਸ ਕੋਂਪਲ ਧੰਨਜਾਲ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਸ੍ਰੀਮਤੀ ਸ਼ਿਲਪਾ ਸਿੰਘ ਸਿਵਲ ਜੱਜ ਜੂਨੀਅਰ ਡੀਵੀਜ਼ਨ ਸੁਨਾਮ ਨੇ ਲੋਕ ਅਦਾਲਤ ਬੈਚਾਂ ਸੁਨਾਮ ਦੀ ਪ੍ਰਧਾਨਗੀ ਕੀਤੀ।
        ਪੰਕਜ ਵਰਮਾ ਵਧੀਕ ਸਿਵਲ ਜੱਜ ਸੀਨੀਅਰ ਡੀਵੀਜ਼ਨ ਧੂਰੀ ਜਗਵਿੰਦਰ ਸਿੰਘ ਸਿਵਲ ਜੱਜ ਜੂਨੀਅਰ ਡੀਵੀਜ਼ਨ ਅਤੇ ਅਮਨਦੀਪ ਸਿੰਘ ਘੁੰਮਣ ਸਿਵਲ ਜੱਜ ਜੂਨੀਅਰ ਡੀਵੀਜ਼ਨ ਧੂਰੀ ਨੇ ਲੋਕ ਅਦਾਲਤ ਬੈਂਚਾਂ ਧੂਰੀ ਦੀ ਪ੍ਰਧਾਨਗੀ ਕੀਤੀ ਅਤੇ ਸ੍ਰੀਮਤੀ ਪੁਸਪਾ ਰਾਣੀ, ਵਧੀਕ ਸਿਵਲ ਜੱਜ ਸੀਨੀਅਰ ਡੀਵੀਜਨ ਮੂਨਕ ਨੇ ਲੋਕ ਅਦਾਲਤ ਬੈਂਚ ਮੂਨਕ ਦੀ ਪ੍ਰਧਾਨਗੀ ਕੀਤੀ।
        ਬਲਵਿੰਦਰ ਸਿੰਘ ਸੰਧੂ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਸੰਗਰੂਰ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਲਈ ਕੋਈ ਕੋਰਟ ਫੀਸ ਨਹੀ ਲੱਗਦੀ ਅਤੇ ਜੇਕਰ ਲੋਕ ਅਦਾਲਤ ਰਾਹੀ ਮਾਮਲੇ ਦਾ ਨਿਪਟਾਰਾ ਹੁੰਦਾ ਹੈ ਤਾਂ ਅਦਾ ਕੀਤੀ ਕੋਰਟ ਫੀਸ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਂਦਾ ਹੈ।ਉਹਨਾਂ ਦੱਸਿਆ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਹੋ ਜਾਂਦਾ ਹੈ, ਉਹਨਾਂ ਖਿਲਾਫ ਅੱਗੇ ਅਪੀਲ ਨਹੀ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਲਏ ਗਏ ਫੈਸਲਿਆਂ ਨੂੰ ਦਿਵਾਨੀ ਕੋਰਟ ਦੀ ਡਿਗਰੀ ਵਾਲੀ ਮਾਨਤਾ ਪ੍ਰਾਪਤ ਹੈ।
        ਸ਼੍ਰੀਮਤੀ ਨੀਤਿਕਾ ਵਰਮਾ ਸਿਵਲ ਜੱਜ ਸੀਨੀਅਰ ਡੀਵੀਜ਼ਨ / ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹਨਾਂ ਲੋਕ ਅਦਾਲਤ ਵਿੱਚ ਕੁੱਲ 21 ਬੈਚਾਂ ਦਾ ਗਠਨ ਕੀਤਾ ਗਿਆ ਅਤੇ ਹਰੇਕ ਬੈਂਚ ਦੇ ਨਾਲ ਦੋ-ਦੋ ਮੈਂਬਰਾਂ ਦੀ ਡਿਊਟੀ ਲਗਾਈ ਗਈ।ਅੱਗੇ ਉਹਨਾਂ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੁੱਲ 3990 ਕੇਸ ਲਾਏ ਗਏ, ਜਿਨ੍ਹਾਂ ਵਿਚੋਂ 1248 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕੀਤਾ ਗਿਆ ਅਤੇ 34,93,89,121/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply