Thursday, September 24, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਸੈਲਫ ਸਮਾਰਟ ਦੀ ਕਤਾਰ `ਚ – ਮਨਜੀਤ ਸਿੰਘ ਸੰਧੂ

ਬਟਾਲਾ, 17 ਜੁਲਾਈ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ, ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਕੇਸ਼ PUNJ1707201916ਬਾਲਾ, ਡਿਪਟੀ ਡੀ.ਈ.ਓ ਲਖਵਿੰਦਰ ਸਿੰਘ ਤੇ ਰਾਕੇਸ਼ ਗੁਪਤਾ ਤੇ ਸਮੁੱਚੀ ਟੀਮ ਦੀਆ ਕੋਸ਼ਿਸ਼ਾਂ ਸਦਕਾ ਸਰਕਾਰੀ ਸਕੂਲਾਂ ਦੀ ਦਿੱਖ ਬਦਲਦੀ ਨਜਰ ਆ ਰਹੀ ਹੈ। ਇਸ ਸਭ ਅਧਿਆਪਕਾਂ ਦੇ ਸਹਿਯੋਗ ਕਾਰਨ ਹੀ ਹੋਇਆ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੂਪਰਾ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਜ਼ੋ ਕਿ ਵਿਭਾਗ ਵਿਚ ਜਿਲਾ ਸਮਾਰਟ ਸਕੂਲ ਮੋਟੀਵੇਟਰ ਦੇ ਅਹੁੱਦੇ `ਤੇ ਕੰਮ ਵੀ ਕਰ ਰਹੇ ਹਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦਾ ਦੌਰਾ ਕੀਤਾ।ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਸਮੁੱਚੇ ਸਟਾਫ ਨੇ ਮਨਜੀਤ ਸਿੰਘ ਸੰਧੂ ਦਾ ਸਵਾਗਤ ਕੀਤਾ।ਸਕੂਲ ਦੌਰੇ ਦੌਰਾਨ ਮਨਜੀਤ ਸਿੰਘ ਸੰਧੂ ਨੇ ਦੱਸਿਆ ਭੁੱਲਰ ਸਕੂਲ ਦੀਆ ਪ੍ਰਾਪਤੀਆਂ ਤੋਂ ਇਲਾਵਾ  ਇਸ ਦੀ ਦਿੱਖ ਸੈਲਫ ਸਮਾਰਟ ਸਕੂਲ ਵਾਸਤੇ ਬਹੁਤ ਹੀ ਸਹੀ ਹੈ।ਉਨਾਂ ਕਿਹਾ ਕਿ ਭਵਿੱਖ ਵਿਚ ਸਮਾਰਟ ਸਕੂਲਾਂ ਦੀ ਕਤਾਰ ਵਿੱਚ ਭੁੱਲਰ ਸੈਕੰਡਰੀ ਸਕੂਲ ਸਭ ਤੋਂ ਮੋਹਰੀ ਹੋਵੇਗਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply