Thursday, September 24, 2026

ਜ਼ਿਲ੍ਹਾ ਮਾਨਸਾ ਦਾ ਹੋਵੇਗਾ ਸਮੁੱਚਾ ਵਿਕਾਸ – ਬੀਬਾ ਬਾਦਲ

ਭੀਖੀ/ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਲੋਕ ਸਭਾ ਤੇ ਕੇਂਦਰੀ ਮੰਤਰੀ ਸ੍ਰੀਮਤੀ Harsimratਹਰਸਿਮਰਤ ਕੌਰ ਬਾਦਲ ਵਲੋਂ ਮਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਅਤੇ ਆੜ੍ਹਤੀਆ ਐਸੋਸੀਏਸ਼ਨ ਦੀ ਅਗਵਾਈ ਵਿੱਚ ਮਾਨਸਾ ਗਊਸ਼ਾਲਾ ਭਵਨ ਵਿਖੇ ਧੰਨਵਾਦ ਸਮਾਗਮ ਰੱਖਿਆ ਗਿਆ। ਜਿਸ ਵਿੱਚ ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ।ਬੀਬਾ ਬਾਦਲ ਨੇ ਇਸ ਸਮੇਂ ਵਰਕਰਾਂ ਦੀ ਸਮੱਸਿਆਵਾਂ ਵੀ ਸੁਣੀਆਂ।
    ਉਨਾਂ ਨੇ ਸਮੂਹ ਵਰਕਰਾਂ ਅਤੇ ਪਾਰਟੀ ਅਹੁੱਦੇਦਾਰਾਂ ਦਾ ਬਠਿੰਡਾ ਲੋਕ ਸਭਾ ਸੀਟ ਜਿਤਾਉਣ `ਤੇ ਧੰਨਵਾਦ ਕੀਤਾ ਅਤੇ ਮਨੀਸ਼ ਬੱਬੀ ਦਾਨੇਵਾਲੀਆ ਵਲੋਂ ਦਿਤੇ ਮੰਗ ਪੱਤਰ ਅਨੁਸਾਰ ਰੇਲ ਸੇਵਾ `ਚ ਸੁਧਾਰ, ਫੂਡ ਪ੍ਰੋਸੈਸਿੰਗ ਇੰਡਸਟਰੀ ਲਾਉਣ, ਸੜਕਾਂ ਅਤੇ ਸੀਵਰੇਜ ਸਿਸਟਮ ਤੋਂ ਇਲਾਵਾ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹਲਕਾ ਸੇਵਾਦਾਰ ਜਗਦੀਪ ਸਿੰਘ ਨਕੱਈ, ਬੀਬਾ ਰਾਜਿੰਦਰ ਕੌਰ ਮੀਸਾ ਆਦਿ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply