ਭੀਖੀ/ ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਹਿਲਾ ਅਗਰਵਾਲ ਸਭਾ ਵਲੋਂ ਪ੍ਰਧਾਨ ਨੇਹਾ ਗਰਗ ਦੀ ਅਗਵਾਈ ਹੇਠ
ਵਾਟਰ ਵਰਕਸ ਰੋਡ `ਤੇ ਬਣ ਰਹੇ ਨਵੇ ਪਾਰਕ `ਆਈ ਲਵ ਮਾਨਸਾ`, `ਬਿਰਟ ਕੁਟੀਆ` ਅਤੇ ਹੋਰ ਥਾਵਾਂ `ਤੇ ਫਲਦਾਰ ਬੂਟੇ ਲਾਏ ਗਏ।ਪ੍ਰਧਾਨ ਨੇਹਾ ਨੇ ਦੱਸਿਆ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਤਿੰਨ ਰੁੱਖ ਜਰੂਰ ਲਾਉੇਣੇ ਚਾਹੀਦੇ ਹਨ।ਉਨਾ ਕਿਹਾ ਕਿ ਇੱਕ ਰੁੱਖ ਦੀ ਲੱਕੜ ਮਰਨ ਵੇਲੇ, ਬੈਡ, ਮੰਜਾ, ਘਰ ਦੇ ਦਰਵਾਜ਼ੇ ਆਦਿ ਬਣਾਉਣ `ਚ ਕੰਮ ਆਉਂਦੀ ਹੈ।ਰੁੱਖ ਆਕਸੀਜਨ ਦੇ ਕੇ ਸਾਨੂੰ ਜਿਉਦਾ ਰੱਖਦਾ ਹੈ।ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਵੱਧ ਤੋ ਵੱਧ ਪੌਦੇ ਲਗਾਈਏ।ਇਸ ਮੋਕੇ ਉਪ ਪ੍ਰਧਾਨ ਰੰਜੂ ਗਰਗ, ਕੈਸ਼ੀਅਰ ਮੰਜੂ ਗਰਗ, ਪ੍ਰੈਸ ਸਕੱਤਰ ਮੀਸ਼ੂ ਗੋਇਲ, ਸਰਪ੍ਰਸਤ ਅਨੀਤਾ ਅਤੇ ਮੈਂਬਰ ਹਾਜ਼ਰ ਸਨ।ਸਾਰੇ ਮੈਂਬਰਾਂ ਨੇ ਵੱਧ ਤੋ ਵੱਧ ਰੁੱਖ ਲਗਾ ਕੇ ਮਾਨਸਾ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਬਚਾਉਣ ਦੀ ਸਹੁੰ ਵੀ ਚੁੱਕੀ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media