Saturday, March 14, 2026

ਬੀ.ਕੇ.ਯੂ ਏਕਤਾ ਸਿੱਧੂਪੁਰ ਵਲੋਂ ਚੀਮਾ ਥਾਣੇ ਦਾ ਘਿਰਾਓ

ਪੁਲਿਸ ਪ੍ਰਸਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੀਤਾ ਸੁਨਾਮ-ਬਠਿੰਡਾ ਰੋਡ ਜਾਮ
ਲੌਂਗੋਵਾਲ, 17 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਚੌਥੇ ਦਿਨ ਵੀ ਜਿਲ੍ਹਾ PUNJ1707201926ਮੀਤ ਪ੍ਰਧਾਨ ਰਣ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਚੀਮਾ ਥਾਣੇ ਦਾ ਘਿਰਾਓ ਕੀਤਾ ਗਿਆ।ਚੱਠਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਟਨਾ ਦੇ 14 ਦਿਨ ਬੀਤਣ ਦੇ ਬਾਅਦ ਵੀ ਸਤਿਗੁਰ ਸਿੰਘ ਨਮੋਲ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੀਆਂ ਦੋ ਦੋਸ਼ੀ ਔਰਤਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਤੋਂ ਬਹਾਨੇਬਾਜ਼ੀ ਕਰ ਰਹੀ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਲਿਸ ਦੋਸੀਆਂ ਨਾਲ ਮਿਲੀ ਹੋਈ ਹੈ ਅਤੇ ਕਿਸੇ ਚੋਰ ਮੋਰੀ ਰਾਹੀਂ ਮ੍ਰਿਤਕ ਦੀ ਪਤਨੀ ਅਤੇ ਸਾਲੀ ਨੂੰ ਇਸ ਕੇਸ਼ ਵਿਚੋਂ ਬਚਾਉਣਾ ਚਾਹੁੰਦੀ ਹੈ।ਯੂਨੀਅਨ ਦੇ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਜੌਲੀਆਂ, ਲਹਿਰਾ ਬਲਾਕ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਅਜਿਹਾ ਲੱਗ ਰਿਹਾ ਹੈ ਕਿ ਪੁਲਿਸ ਕਿਸੇ ਸਿਆਸੀ ਦਬਾਅ ਹੇਠ ਹੋਣ ਕਰਕੇ ਇਸ ਕੇਸ਼ ਨੂੰ ਲਮਕਾ ਰਹੀ ਹੈ ਅਤੇ ਦੋਸ਼ੀ ਔਰਤਾਂ ਨੂੰ ਇਸ ਕੇਸ਼ ਵਿਚੋਂ ਬਚਣ ਲਈ ਸਮਾਂ ਦੇ ਰਹੀ ਹੈ, ਜਿਸ ਕਰਕੇ ਲੋਕਾਂ ਦਾ ਪੁਲਿਸ ਪ੍ਰਸਾਸਨ ਤੋਂ ਵਿਸਵਾਸ਼ ਉੱਠਦਾ ਜਾਂਦਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਚੀਮਾਂ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਸੁਨਾਮ-ਬਠਿੰਡਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਚੀਮਾ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
          ਇਸ ਮੌਕੇ ਜਰਨਲ ਸਕੱਤਰ ਪਿਆਰਾ ਸਿੰਘ ਭੰਗੂ, ਕਰਨੈਲ ਸਿੰਘ ਕਾਕੜਾ ਬਲਾਕ ਪ੍ਰਧਾਨ ਭਵਾਨੀਗੜ੍ਹ,ਸੁਨਾਮ ਬਲਾਕ ਦੇ ਪ੍ਰਧਾਨ ਹਰੀ ਸਿੰਘ ਚੱਠਾ, ਸਕੱਤਰ ਪਿਆਰਾ ਸਿੰਘ ਭੰਗੂ, ਜਰਨੈਲ ਸਿੰਘ ਸਾਹਪੁਰ, ਦਰਸ਼ਨ ਸਿੰਘ ਛਾਜਲਾ, ਭੋਲਾ ਸਿੰਘ ਸਾਦੀਹਰੀ, ਜਗਤਾਰ ਸਿੰਘ ਸੇਰਗੜ, ਹਰਪਾਲ ਸਿੰਘ ਬਾਦਲਗੜ, ਬਾਬੂ ਸਿੰਘ ਲਾਡ ਬੰਨਜਾਰਾ ਕਲਾਂ, ਸੁਖਚੈਨ ਸਿੰਘ ਸਾਦੀਹਰੀ, ਸ਼ੇਰਾ ਸਿੰਘ ਜਲੂਰ, ਭੂਰਾ ਸਿੰਘ ਸਲੇਮਗੜ, ਗੁਰਮੀਤ ਸਿੰਘ ਚੱਠਾ, ਬਗੈਰਾ ਸਿੰਘ ਚੱਠਾ, ਗੁਰਚਰਨ ਸਿੰਘ ਭੁਟਾਲ ਖੁਰਦ, ਭੂਰਾ ਸਿੰਘ ਛਾਜਲਾ ਕ੍ਰਿਸ਼ਨ ਸਿੰਘ ਉਗਰਾਹਾਂ, ਕਰਨ ਸਿੰਘ ਨਮੋਲ, ਅਮਰ ਸਿੰਘ ਨਮੋਲ, ਸਰਪੰਚ ਗੁਰਦਾਸ ਸਿੰਘ, ਪੰਚ ਮਲਕੀਤ ਸਿੰਘ ਨਮੋਲ, ਸਰਪੰਚ ਦਰਸਨ ਸਿੰਘ ਨਮੋਲ, ਪੰਚ ਸੁਖਵੀਰ ਸਿੰਘ ਨਮੋਲ, ਪੰਚ ਦਰਸਨ ਸਿੰਘ ਨਮੋਲ, ਬਹਾਦਰ ਸਿੰਘ ਨਮੋਲ, ਮੁਖਤਿਆਰ ਸਿੰਘ ਭਾਠੂਆਂ, ਬਿੰਦਰ ਸਿੰਘ ਸ਼ਾਹਪੁਰ ਜੈਲਦਾਰਾਂ ਦਾ, ਕਿ੍ਰਸ਼ਨ ਸਿੰਘ ਡੂਡੀਆਂ, ਸੁਖਪਾਲ ਕੌਰ ਛਾਜਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨ ਹਾਜ਼ਰ ਸਨ।
ਇਸ ਸੰਬੰਧੀ ਜਦੋਂ ਥਾਣਾ ਚੀਮਾਂ ਦੇ ਮੁੱਖੀ ਪਿ੍ਰਤਪਾਲ ਸਿੰਘ ਦਾ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਨਾਲ ਸੰਬੰਧਤ ਪੰਜ ਵਿਅਕਤੀਆਂ ਵਿਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋ ਹੋਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply