ਸਾਰੇ ਪੰਜਾਬ ਦੇ ਵਿਦਿਅਕ ਅਦਾਰਿਆਂ “ਚ ਚੱਲੇ ਇਹ ਮੁਹਿੰਮ – ਨਿਰਮਲ ਸਿੰਘ
ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਸੰਸਥਾਵਾਂ ਚੇਅਰਮੈਨ ਭਾਗ ਸਿੰਘ ਅਣਖੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ
ਪਬਲਿਕ ਸਕੂਲਾਂ ਵਿੱਚ ਟਰੈਫਿਕ ਨਿਯਮਾਂ ਦੀ ਸਿਖਲਾਈ ਦੇਣ ਦੇ ਆਦੇਸ਼ ਦਿੱਤੇ ਹਨ।ਜਿਸ `ਤੇ ਤੁਰੰਤ ਅਮਲ ਸ਼਼ੁਰੂ ਹੋ ਗਿਆ ਹੈ।
ਜਾਰੀ ਪ੍ਰੈਸ ਨੋਟ ਵਿੱਚ ਚੇਅਰਮੈਨ ਅਣਖੀ ਕਿਹਾ ਕਿ ਅਗਿਆਨਤਾ ਕਾਰਨ ਹੀ ਸੜਕਾਂ `ਤੇ ਹਰ ਰੋਜ਼ ਦੁਰਘਟਨਾਵਾਂ ਵਾਪਰ ਰਹੀਆਂ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਜ਼ਾਈਂ ਜਾ ਰਹੀਆਂ ਹਨ।ਬਹੁਤ ਸਾਰੇ ਨਾਬਾਲਿੰਗ ਬੱਚੇ ਅਜਿਹੇ ਹਨ ਜਿੰਨਾਂ ਕੋਲ ਸਕੂਟਰ ਆਦਿ ਦੇ ਡਰਾਈਵਿੰਗ ਲਾਇੰਸਸ ਨਹੀਂ।ਇਸ ਲਈ ਇਹ ਸਿਖਲਾਈ ਦੀਵਾਨ ਦੀਆਂ ਸਾਰੀਆਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਸਟਾਫ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਕਿ ਉਹ ਬੱਚਿਆਂ ਸਮੇਤ ਸੜਕ `ਤੇ ਚੱਲਣ ਤੇ ਡਰਾਈਵਿੰਗ ਲਾਇੰਸਸ ਬਣਾਉਣ ਦੇ ਨਿਯਮਾਂ ਪ੍ਰਤੀ ਜਾਗਰੂਕ ਹੋ ਸਕਣ।ਇਹ ਵੀ ਜਰੂਰੀ ਹੈ ਕਿ ਜਿਸ ਦੇ ਕੋਲ ਕੋਈ ਵੀ ਵਾਹਣ ਹੈ।ਉਸ ਕੋਲ ਲਾਇੰਸਸ ਅਤੇ ਵਾਹਣ ਦੇੇ ਕਾਗਜ਼ ਮੁਕੰਮਲ ਹੋਣੇ ਚਾਹੀਦੇ ਹਨ।ਚੇਅਰਮੈਨ ਅਣਖੀ ਨੇ ਕਿਹਾ ਕਿ ਦੀਵਾਨ ਵੱਲੋਂ ਸੁਰਿੰਦਰਪਾਲ ਸਿੰਘ ਮਾਰਸ਼ਲ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਇੰਸਟਰੱਕਟਰ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਆਪਣੀ ਟੀਮ ਨਾਲ ਹਰ ਸਕੂਲ ਵਿੱਚ ਜਾ ਕੇ ਟਰੈਫਿਕ ਨਿਯਮਾਂ ਬਾਰੇ ਬੱਚਿਆਂ ਅਤੇ ਟੀਚਰਾਂ ਨੂੰ ਜਾਗਰੂਕ ਕਰਨਗੇ।
ਇਸੇ ਦੌਰਾਨ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਭਰ ਵਿਚ ਟਰੈਫਿਕ ਜਾਗਰੂਕਤਾ ਮੁਹਿੰਮ ਚਲਾਉਣ ਲਈ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਕੈਂਪ ਲੱਗਾ ਕੇ ਸੜਕ `ਤੇ ਚੱਲਣ ਦੇ ਨਿਯਮਾਂ ਨੂੰ ਵਿਦਿਆਰਥੀਆਂ ਅਤੇ ਟੀਚਰਾਂ ਤੱਕ ਪਹੁੰਚਾਇਆ ਜਾਵੇ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media