ਸਰਦੂਲਗੜ੍ਹ ਸ਼ਹਿਰ ਦੇ ਘੱਗਰ ਪੁੱਲ ਦੀ ਮਿਆਦ ਵੀ ਪੁੱਗੀ
ਭੀਖੀ, 19 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਸਰਦੂਲਗੜ੍ਹ ਸ਼ਹਿਰ ਵਿਚੋਂ ਦੀ ਲੰਘਦੇ ਘਗਰ ਦਰਿਆ ਦੇ
ਪਾਣੀ ਦਾ ਪੱਧਰ 17 ਫੁੱਟ `ਤੇ ਪਹੁੰਚ ਗਿਆ ਹੈ।ਜਿਸ ਕਰਕੇ ਨਾਲ ਲਗਦੇ ਪਿੰਡਾਂ ਅਤੇ ਸਰਦੂਲਗੜ੍ਹ ਸ਼ਹਿਰ ਦੇ ਨਿਵਾਸੀਆਂ ਦੇ ਸਾਹ ਸੂਤੇ ਪਏ ਹਨ।
ਘੱਗਰ ਦਰਿਆ ਵਿੱਚ ਜਲ ਬੂਟੀ ਜਿਆਦਾ ਆਉਣ ਕਾਰਨ ਕਈ ਥਾਵਾਂ `ਤੇ ਪਾਣੀ ਦਾ ਦਬਾਅ ਵਧ ਜਾਂਦਾ ਹੈ ਤੇ ਕਿਨਾਰਿਆਂ `ਤੇ ਪਾੜ ਪੈਣ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ।ਦਰਿਆ ਵਿੱਚ ਫੈਕਟਰੀਆਂ ਅਤੇ ਕਈ ਸ਼ਹਿਰਾਂ ਦਾ ਗੰਦਾ ਪਾਣੀ ਪੈਣ ਕਰ ਕੇ ਜਿਥੈ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਉਥੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਘੱਗਰ ਦਰਿਆ ਉਪਰ ਸਰਦੂਲਗੜ੍ਹ ਸ਼ਹਿਰ ਵਿੱਚ ਬਣੇ ਪੁੱਲ ਦੀ ਮਿਆਦ ਵੀ ਬਹੁਤ ਸਮਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਪ੍ਰੰਤੂ ਫਿਰ ਰੱਬ ਦੇ ਭਰੋਸੇ ਹੀ ਗੱਡੀ ਚੱਲ ਰਹੀ ਹੈ।ਇਹ ਪੁੱਲ ਪੰਜਾਬ ਦੇ ਹਰਿਆਣਾ ਦੀ ਆਵਾਜਾਈ ਦੀ ਮੁੱਖ ਕੜੀ ਹੈ। ਇਸ ਸਭਦੇ ਬਾਵਜ਼ੂਦ ਵੀ ਸਮੇਂ ਦੀਆਂ ਸਰਕਾਰਾਂ ਘੱਗਰ ਦਰਿਆ ਦੇ ਪੁੱਲ ਅਤੇ ਇਸ ਦੇ ਜ਼ਹਿਰੀਲੇ ਪਾਣੀ ਦਾ ਕੋਈ ਸਥਾਈ ਹੱਲ ਕੱਢਣ ਲਈ ਗੰਭੀਰ ਨਹੀਂ ਦਿਖਦੀਆਂ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media