ਭੀਖੀ, 19 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਐਡੀਸ਼ਨਲ ਚੀਫ਼ ਸੈਕਟਰੀ ਸਤੀਸ਼ ਚੰਦਰਾ ਆਈ.ਏ.ਐਸ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ 29
ਆਈ.ਪੀ.ਐਸ ਅਤੇ ਪੀ.ਪੀ.ਐਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।ਜ਼ਿਲ੍ਹਾ ਪੁਲਿਸ ਕਪਤਾਨ ਮਾਨਸਾ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ ਨੂੰ ਬਦਲ ਕੇ ਏ.ਆਈ.ਜੀ, ਸੀ.ਆਈ ਪੰਜਾਬ ਐਸ.ਏ.ਐਸ ਨਗਰ ਲਾਇਆ ਗਿਆ ਹੈ ਤੇ ਉਹਨਾਂ ਦੀ ਥਾਂ ਉਪਰ ਨਰਿੰਦਰ ਭਾਰਗਵ ਕਮਾਂਡੈਂਟ 7ਵੀਂ ਆਈ.ਆਰ.ਬੀ ਕਪੂਰਥਲਾ ਨੂੰ ਜ਼ਿਲ੍ਹਾ ਪੁਲਿਸ ਕਪਤਾਨ ਮਾਨਸਾ ਲਿਆ ਗਿਆ ਹੈ।
ਧੱਸਣਯੋਗ ਹੈ ਕਿ ਨਰਿੰਦਰ ਭਾਰਗਵ ਦੀ ਸ਼ਖਸੀਅਤ ਈਮਾਨਦਾਰੀ ਤੇ ਨਿਡਰ ਅਫ਼ਸਰ ਵਜੋਂ ਜਾਣੀ ਜਾਂਦੀ ਹੈ।ਭਾਰਗਵ ਨੂੰ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media