ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ 24 ਜੁਲਾਈ ਨੂੰ ਡੀ.ਸੀ ਦਫਤਰ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਖਡਿਆਲ ਵਿਖੇ ਰੈਲੀ ਕੀਤੀ ਗਈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਜ਼ਿਲ੍ਹਾ ਆਗੂ ਮੇਘ ਸਿੰਘ ਨੇ ਦੱਸਿਆ ਕਿ 24 ਜੁਲਾਈ ਨੂੰ ਡੀ.ਸੀ ਦਫਤਰ ਸੰਗਰੂਰ ਦੇ ਕੀਤੇ ਜਾ ਰਹੇ ਘਿਰਾਓ ਦਿੜ੍ਹਬਾ ਬਲਾਕ ਦੇ ਪਿੰਡਾਂ ਦੇ ਨਾਲ ਧੂਰੀ, ਮਲੇਰਕੋਟਲਾ, ਸੰਗਰੂਰ, ਚੀਮਾਂ, ਲੌਂਗੋਵਾਲ, ਸੁਨਾਮ, ਭਵਾਨੀਗੜ, ਭੀਖੀ ਤੇ ਬੁਢਲਾਡਾ ਬਲਾਕ ਦੇ ਪਿੰਡਾਂ ਵਿੱਚ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ ਹਨ। ਆਗੂਆਂ ਨੇ ਦੱਸਿਆ ਕਿ ਪਿੰਡ ਮੀਮਸਾ ਤੋਂ ਰੋਸ ਮਾਰਚ ਕਰਕੇ ਵਾਪਸ ਆ ਰਹੇ ਯੂਨੀਅਨ ਆਗੂਆਂ `ਤੇ ਜਖਲਾਂ ਵਿਖੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਵੀ ਗਿ੍ਰਫਤਾਰ ਨਹੀਂ ਕੀਤਾ ਗਿਆ।ਪਿੰਡ ਮੀਮਸਾ ਤੋਂ ਬਾਅਦ ਤੋਲੇਵਾਲ ਵਿੱਚ ਪੰਚਾਇਤੀ ਜਮੀਨ ਦੀ ਬੋਲੀ ਮੌਕੇ ਦਲਿਤ ਮਜ਼ਦੂਰਾਂ `ਤੇ ਅੰਨ੍ਹਾ ਜ਼ਬਰ ਢਾਹਿਆ ਗਿਆ ਅਤੇ ਹੁਣ ਪਿੰਡ ਕੁਠਾਲਾ ਵਿਖੇ ਕਵਰੇਜ ਕਰਨ ਗਏ ਪੱਤਰਕਾਰ `ਤੇ ਹੋਇਆ ਹੈ।ਆਗੂਆਂ ਨੇ ਕਿਹਾ ਕਿ ਲੋਕ ਲੰਬਾ ਸਮਾਂ ਚੁੱਪ ਨਹੀਂ ਬੈਠ ਸਕਦੇ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
ਇਸ ਮੌਕੇ ਯੂਨੀਅਨ ਦੇ ਪਿੰਡ ਆਗੂ ਮੇਘ ਸਿੰਘ, ਜੈਲੀ ਸਿੰਘ ਅਤੇ ਬਬਲੀ ਸਿੰਘ ਨੇ ਐਲਾਨ ਕੀਤਾ ਕਿ 24 ਜੁਲਾਈ ਨੂੰ ਡੀ.ਸੀ ਦਫਤਰ ਵਿਖੇ ਮਜ਼ਦੂਰ ਵੱਡੀ ਗਿਣਤੀ ਵਿੱਚ ਪਹੁੰਚਣਗੇ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …