Sunday, December 22, 2024

ਪੰਜਾਬ ਸਪੋਰਟਸ ਵਿਭਾਗ ਵਲੋਂ ਕਰਵਾਏ ਗਏ ਡਵੀਜਨ ਪੱਧਰ ਦੇੇ ਕਬੱਡੀ ਮੁਕਾਬਲੇ

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਪੋਰਟਸ PUNJ1907201911ਵਿਭਾਗ ਵਲੋਂ  ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:17 ਅਤੇ ਅੰ:25 ਸਾਲ ਉਮਰ ਵਰਗ ਅਤੇ ਜਿਲ੍ਹਾ ਪੱਧਰ `ਤੇ ਅੰ:14, 17 ਸਾਲ ਲੜਕੇ ਲੜਕੀਆ ਅਤੇ ਅੰ: 25 ਸਾਲ ਪੁਰਸ਼/ਇਸਤਰੀਆਂ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ।ਦੂਸਰੇ ਦਿਨ ਵੀ ਇਹ ਖੇਡ ਮੁਕਾਬਲੇ ਸਬ ਡਵੀਜਨ ਬਾਬਾ ਬਕਾਲਾ ਅਧੀਨ ਸ:ਸੀ:ਸੈਕੰ: ਸਕੂਲ ਖਿਲਚੀਆ ਵਿਖੇ ਕਰਵਾਏ ਜਾ ਰਹੇ ਹਨ।
     ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ, ਜਿਲ੍ਹਾ ਸਪੋਰਟਸ ਅਫਸਰ ਅੰਮਿ੍ਰਤਸਰ ਅਤੇ ਸ੍ਰੀਮਤੀ ਕੁਲਦੀਪ ਕੌਰ, ਕਬੱਡੀ ਕੋਚ ਜੋ ਕਿ ਇਸ ਡਵੀਜਨ ਦੀ ਨੋਡਲ ਅਫਸਰ ਹੈ ਨੇ ਦੱਸਿਆ ਕਿ ਦੂਸਰੇ ਦਿਨ ਇਨ੍ਹਾਂ ਮੁਕਾਬਲਿਆ ਵਿੱਚ ਜੇਤੂ ਰਹੀਆਂ 12 ਟੀਮਾਂ ਨੇ ਹਿੱਸਾ ਲਿਆ। ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪ੍ਰਕਾਸ਼ ਸਿੰਘ ਪ੍ਰਧਾਨ ਜਿਲ੍ਹਾ ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਏ.ਈ.ਓ ਸਪੋਰਟਸ ਵਿਭਾਗ ਉਚੇਚੇ ਤੌਰ `ਤੇ ਪਹੰੁਚੇ।ਉਨ੍ਹਾਂ ਨੇ ਖਿਡਾਰੀਆਂ ਨੂੰ ਸਖਤ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।
    PUNJ1907201912  ਅੱਠਵਾ ਮੈਚ ਅੰ: 14 ਸਾਲ ਉਮਰ ਲੜਕਿਆ ਦਾ ਸ:ਸੈਕੰ:ਸਕੂਲ ਦੋਲਾ ਨੰਗਲ ਅਤੇ ਸ:ਸੈਕੰ:ਸਕੂਲ ਮੁੱਛਲ  ਵਿੱਚਕਾਰ ਹੋਇਆ, ਸ:ਸੈਕੰ:ਸਕੂਲ ਦੋਲਾ ਨੰਗਲ ਦੀ ਟੀਮ 32-14 ਅੰਕਾ ਨਾਲ ਜੇਤੂ ਰਹੀ। ਨੌਵਾਂ ਮੈਚ ਅੰ: 14 ਸਾਲ ਉਮਰ ਵਰਗ ਲੜਕੀਆਂ ਦਾ ਸ:ਸੈਕੰ:ਸਕੂਲ ਮੁੱਛਲ ਅਤੇ ਸ:ਸੈਕੰ ਸਕੂਲ ਖਲਚੀਆਂ ਵਿਚੱਕਾਰ ਹੋਇਆ ਜਿਸ ਵਿੱਚੋ ਸ:ਸੈਕੰ:ਸਕੂਲ ਮੁੱਛਲ ਦੀ ਟੀਮ  ਜੇਤੂ ਰਹੀ। ਦੱਸਵਾ ਮੈਚ ਸ:ਸੈਕੰ;ਸਕੂਲ ਰਈਆ ਅਤੇ ਸ:ਸੈਕੰ:ਸਕੂਲ ਮੁੱਛਲ ਵਿੱਚਕਾਰ ਹੋਇਆ ਜਿਸ ਵਿਚੋ ਸ:ਸ:ਸਕੂਲ ਰਈਆ 25-08 ਅੰਕਾਂ ਨਾਲ ਜੇਤੂ ਰਹੀ। ਗਿਆਰਵਾ ਮੈਚ ਅੰਡਰ 18 ਸਾਲ ਉਮਰ ਵਰਗ ਲੜਕਿਆ ਦਾ ਸ:ਸੈਕੰ:ਸਕੂਲ  ਰਈਆ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਧੂਲਕਾ `ਚ ਹੋਇਆ। ਜਿਸ ਵਿੱਚੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਧੂਲਕਾ ਦੀ ਟੀਮ 57-10 ਅੰਕਾ ਨਾਲ ਜੇਤੂ ਰਹੀ। ਬਾਹਰਵਾਂ ਮੈਚ ਅੰ:18 ਉਮਰ ਵਰਗ ਲੜਕੀਆ ਦਾ ਸ:ਸੈਕੰ:ਸਕੂਲ  ਖਿਲਚੀਆਂ ਅਤੇ ਸ:ਸੈਕੰ:ਸਕੂਲ ਮੁੱਛਲ ਵਿੱਚਕਾਰ ਹੋਇਆ। ਜਿਸ ਵਿੱਚੋ ਸ:ਸੈਕੰ:ਸਕੂਲ  ਮੁੱਛਲ ਦੀ ਟੀਮ 28-12 ਅੰਕਾ ਨਾਲ ਜੇਤੂ ਰਹੀ। ਤੇਹਰਵਾਂ ਮੈਚ ਅੰ:14 ਸਾਲ ਉਮਰ ਵਰਗ ਦੇ ਲੜਕਿਆ ਦਾ ਸ:ਹਾਈ:ਸਕੂਲ ਭੀਲੋਵਾਲ ਅਤੇ ਸ:ਸ ਦੋਲੇ ਨੰਗਲ ਵਿਚਕਾਰ ਹੋਇਆ ਜਿਸ ਵਿੱਚੋ ਸ:ਹਾਈ:ਸਕੂਲ ਭੀਲੋਵਾਲ ਦੀ ਟੀਮ 35-17 ਅੰਕਾ ਨਾਲ ਜੇਤੂ ਰਹੀ।ਇਸ ਤਰ੍ਹਾਂ ਹੀ ਚੌਦਵਾਂ ਮੈਚ ਅੰ: 18 ਸਾਲ ਉਮਰ ਵਰਗ ਲੜਕੀਆਂ ਦਾ ਸ:ਸੈਕ:ਸਕੂ ਰਈਆ (ਕੰ) ਅਤੇ ਸ:ਸ:ਸਕੂਲ ਮੁੱਛਲ ਵਿਚਕਾਰ ਹੋਇਆ।ਜਿਸ ਵਿੱਚ ਸ:ਸੈਕ:ਸਕੂ ਰਈਆ (ਕੰ)  ਦੀ ਟੀਮ 51-15 ਅੰਕਾਂ ਨਾਲ ਜੇਤੂ ਰਹੀ।
     ਇਸ ਮੌਕੇ ਤੇ ਕਰਮਜੀਤ ਸਿੰਘ, ਜੂਡੋ ਕੋਚ ਜੋ ਕਿ ਇਸ ਡਵੀਜਨ ਦੀ ਸੁਪਰਵੀਜਨ ਕਰ ਰਹੇ ਹਨ ਤੋਂ ਇਲਾਵਾ ਕਾਬਲ ਸਿੰਘ, ਪੀ.ਟੀ.ਆਈ ਸ:ਸੀ:ਸੈਕੰ:ਸਕੂਲ ਖਿਲਚੀਆਂ, ਸੁਖਦੀਪ ਸਿੰਘ, ਪੀ.ਟੀ.ਆਈ ਸ: ਹਾਈ ਸਕੂਲ ਬਾਬਾ ਬਕਾਲਾ, ਸ੍ਰੀਮਤੀ ਸਤਵੰਤ ਕੌਰ, ਪੀ.ਟੀ.ਆਈ ਸ:ਸੀ: ਸੈਕੰ:ਸਕੂਲ ਫੇਰੂਮਾਨ, ਸ੍ਰੀਮਤੀ ਸੁਖਬੀਰ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਜਾਣੀਆਂ, ਸ੍ਰੀਮਤੀ ਸਰਬਜੀਤ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਗੁਰੂ ਨਾਨਕ ਪੁਰਾ, ਨਵਦੀਪ ਸਿੰਘ, ਪੀ.ਟੀ.ਆਈ ਸ:ਮਿਡਲ ਸਕੂਲ ਮੁੱਛਲ ਵਰਿੰਦਰ ਸਿੰਘ, ਪੀ.ਟੀ.ਆਈ ਸ:ਸੀ:ਸਕੈ ਸਕੂਲ ਰਈਆ, ਸ੍ਰੀਮਤੀ ਵਰਿੰਦਰ ਕੌਰ, ਪੀ.ਟੀ.ਆਈ ਸ:ਮਿਡਲ ਸਕੂਲ ਮੁੱਛਲ, ਫਰਮਿੰਦਰ ਸਿੰਘ, ਪੀ.ਟੀ.ਆਈ ਸ:ਸੀ:ਸੈਕੰ: ਸਕੂਲ ਛੱਜਲਵੱਡੀ, ਵਿਕਰਮਜੀਤ ਸਿੰਘ ਪੀ.ਟੀ.ਆਈ, ਸ:ਹਾਈ ਸ: ਪੈਲੋਵਾਲ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply