ਮਾਮਲਾ ਮੈਮੋਰੰਡਮ ਦੇਣ ਮੌਕੇ ਵਫਦ ਨਾਲ ਕੀਤੀ ਬਦਸਲੂਕੀ ਦਾ
ਸਮਰਾਲਾ, 19 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) -ਸਮਰਾਲਾ ਇਲਾਕੇ ਵਿਚ ਭ੍ਰਿਸ਼ਟਾਚਾਰ ਰੋਕਣ ਦੇ ਮੰਤਵ ਲਈ ਵੱਖ-ਵੱਖ
ਜਥੇਬੰਦੀਆਂ ਵਲੋਂ ਮਿਲ ਕੇ ਐਕਸ਼ਨ ਕਮੇਟੀ ਸਮਰਾਲਾ ਦਾ ਗਠਨ ਕੀਤਾ ਗਿਆ ਹੈ।ਜਿਸ ਦੀ ਇੱਕ ਹੰਗਾਮੀ ਮੀਟਿੰਗ ਸਮਰਾਲਾ ਵਿਖੇ ਕੀਤੀ ਗਈ।ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਪ੍ਰਵਾਨ ਕੀਤੇ ਗਏ, ਮਤਿਆਂ ਵਿੱਚ ਪ੍ਰਮੁੱਖ ਤੌਰ `ਤੇ ਬੀਤੇ ਦਿਨੀਂ ਤਹਿਸੀਲ ਦਫਤਰ ਸਮਰਾਲਾ ਵਿਖੇ ਇੱਕ ਕਲਰਕ ਵਲੋਂ ਤਹਿਸੀਲ ਕੰਪਲੈਕਸ ਸਮਰਾਲਾ ਤੋਂ ਸੇਵਾ ਮੁਕਤ ਹੋਏ ਮੁਲਾਜ਼ਮ ਰਤਨ ਲਾਲ ਦੀ ਪੈਨਸ਼ਨ ਦੇ ਕਾਗਜ਼ਾਤ ਉਚ ਅਧਿਕਾਰੀਆਂ ਪਾਸ ਭੇਜਣ ਲਈ 3500 ਰੁਪਏ ਦੀ ਰਿਸ਼ਵਤ ਲੈ ਲਈ ਸੀ।ਇਸ ਸਬੰਧੀ ਜਦ ਐਕਸ਼ਨ ਕਮੇਟੀ ਸਮਰਾਲਾ ਦੇ ਨੁਮਾਇੰਦੇ ਵਫਦ ਦੇ ਰੂਪ ਵਿੱਚ ਐਸ.ਡੀ.ਐਮ ਸਮਰਾਲਾ ਕੋਲ ਮੈਮੋਰੰਡਮ ਦੇਣ ਗਏ ਸਨ, ਪ੍ਰੰਤੂ ਐਸ.ਡੀ.ਐਮ ਸਮਰਾਲਾ ਵਲੋਂ ਐਕਸ਼ਨ ਕਮੇਟੀ ਸਮਰਾਲਾ ਦੇ ਨੁਮਾਇੰਦਿਆਂ ਨਾਲ ਬਦਸਲੂਕੀ ਕੀਤੀ ਸੀ।ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਲਿਖਿਆ ਜਾ ਚੁੱਕਾ ਹੈ।
ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਜੇਕਰ ਐਸ.ਡੀ.ਐਮ ਸਮਰਾਲਾ ਨੇ 28 ਜੁਲਾਈ ਤੱਕ ਐਕਸ਼ਨ ਕਮੇਟੀ ਪਾਸੋਂ ਜਨਤਕ ਤੌਰ `ਤੇ ਮੁਆਫੀ ਨਾ ਮੰਗੀ ਤਾਂ 28 ਜੁਲਾਈ ਤੋਂ ਬਾਅਦ ਲੜੀਵਾਰ ਸੰਘਰਸ਼ ਵਿੱਢ ਦਿੱਤਾ ਜਾਵੇਗਾ ਅਤੇ ਐਸ.ਡੀ.ਐਮ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਐਕਸ਼ਨ ਕਮੇਟੀ ਸਮਰਾਲਾ ਦਾ ਇੱਕ ਪੱਕਾ ਦਫਤਰ ਜਲਦੀ ਖੋਹਲ ਦਿੱਤਾ ਜਾਵੇਗਾ ਅਤੇ 15 ਦਿਨਾਂ ਬਾਅਦ ਮੀਟਿੰਗਾਂ ਕੀਤੀਆਂ ਜਾਇਆ ਕਰਨਗੀਆਂ, ਜਿਸ ਵਿੱਚ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣ ਕੇ ਹੱਲ ਕੱਢਿਆ ਜਾਇਆ ਕਰੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਰੁਪਾਲੋਂ, ਸੰਤੋਖ ਸਿੰਘ ਨਾਗਰਾ, ਅਮਰਜੀਤ ਸਿੰਘ ਬਾਲਿਓਂ, ਕਾਮਰੇਡ ਭਜਨ ਸਿੰਘ, ਕਰਮ ਸਿੰਘ ਬਹਿਲੋਲਪੁਰ, ਬੁਲਦੇਵ ਸਿੰਘ ਮੰਡ, ਗੁਰਮੀਤ ਸਿੰਘ ਰਤੀਪੁਰ, ਮਲਕੀਤ ਸਿੰਘ, ਦਿਲਬਾਗ ਸਿੰਘ, ਕਾਮਰੇਡ ਹਰਨੇਕ ਸਿੰਘ, ਪਰਮਜੀਤ ਸਿੰਘ ਮਾਛੀਵਾੜਾ, ਅਜੈਬ ਸਿੰਘ ਬਹਿਲੋਲਪੁਰ, ਹਰਜੰਗ ਸਿੰਘ, ਗੁਰਮੁੱਖ ਸਿੰਘ ਮਾਦਪੁਰ, ਵਰਿੰਦਰ ਸਿੰਘ, ਚੰਦ ਸਿੰਘ ਮਲਾਗਰ ਸਿੰਘ, ਮਹਿੰਦਰ ਸਿੰਘ ਮੰਜਾਲੀ ਕਲਾਂ, ਭੁਪਿੰਦਰ ਸਿੰਘ, ਸ਼ਿਵਚਰਨਜੀਤ, ਲਖਵੀਰ ਸਿੰਘ ਘਰਖਣਾ, ਪਰੇਮ ਸਿੰਘ ਸਰਵਰਪੁਰ, ਬਲਜਿੰਦਰ ਸਿੰਘ, ਕਾਮਰੇਡ ਹਰਨੇਕ ਸਿੰਘ, ਹਰਜਿੰਦਰ ਸਿੰਘ, ਮੋਹਣ ਸਿੰਘ, ਬੰਤ ਸਿੰਘ ਸਮਰਾਲਾ, ਗੁਰਦਿਆਲ ਸਿੰਘ, ਕਰਨੈਲ ਸਿੰਘ ਮੰਜਾਲੀ ਕਲਾਂ, ਬਲਜੀਤ ਸਿੰਘ ਬੌਂਦਲੀ, ਜਸਵੰਤ ਸਿੰਘ, ਬਲਵਿੰਦਰ ਕੁਮਾਰ, ਸੁਦੇਸ਼ ਸ਼ਰਮਾ ਆਦਿ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਵਰਕਰ ਹਾਜਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media