ਭੀਖੀ/ਮਾਨਸਾ, 21 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – `ਸਾਡਾ ਪਾਣੀ ਸਾਡਾ ਹੱਕ` ਨਾਅਰੇ ਹੇਠ ਰਾਜਸਥਾਨ ਤੋਂ ਨਹਿਰੀ ਪਾਣੀ ਦੀ
ਕੀਮਤ ਵਸੂਲਣ ਦੀ ਮੁਹਿੰਮ ਨੂੰ ਪੰਜਾਬੀਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜਸਥਾਨ ਨੂੰ ਨਹਿਰਾਂ ਰਾਹੀਂ ਜਾ ਰਹੇ ਪਾਣੀ ਦੀ ਕੀਮਤ ਲੈਣੀ ਪੰਜਾਬ ਦਾ ਕਾਨੂੰਨੀ ਹੱਕ ਹੈ।ਬੈਂਸ ਨੇ ਕਿਹਾ ਮੁੱਢਲੇ ਪੜਾਅ ਤਹਿਤ 21 ਲੱਖ ਲੋਕਾਂ ਦੇ ਦਸਤਖਤ ਕਰਵਾ ਕੇ ਇਕ ਪਟੀਸ਼ਨ ਦੇ ਰੂਪ `ਚ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ `ਚ ਕੇਸ ਦਾਇਰ ਕਰਦਿਆਂ ਮੰਗ ਕੀਤੀ ਜਾਵੇਗੀ ਕਿ ਜਾਂ ਤਾਂ ਰਾਜਸਥਾਨ ਤੋਂ 16 ਲੱਖ ਕਰੋੜ ਪਾਣੀ ਦੀ ਕੀਮਤ ਵਸੂਲੀ ਜਾਵੇ ਜਾਂ ਪਾਣੀ ਬੰਦ ਕਰਕੇ ਇਹ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਬੰਜ਼ਰ ਹੋਣ ਵੱਲ ਵਧ ਰਿਹਾ ਹੈ ਤੇ ਪੰਜਾਬ ਦਾ ਪਾਣੀ ਪਲੀਤ ਹੋ ਰਿਹਾ ਹੈ।ਪਰ ਮੁੱਖ ਮੰਤਰੀ ਸਿਰਫ਼ ਹਵਾਈ ਗੱਲਾਂ ਕਰ ਕੇ ਪੰਜਾਬ ਹਿਤੈਸ਼ੀ ਹੋਣ ਦਾ ਵਿਖਾਵਾ ਕਰਦੇ ਹਨ।ਇਕ ਸਵਾਲ ਦੇ ਜਵਾਬ `ਚ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ `ਤੇ ਹਮਾਇਤ ਲੈਣ ਲਈ ਪੰਜਾਬ ਜਮਹੂਰੀ ਗਠਜੋੜ `ਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਅਗਲੇ ਦਿਨਾਂ `ਚ ਮਿਲਣਗੇ ।
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ, ਬਲਦੇਵ ਸਿੰਘ ਭਿੰਡਰ, ਅਮਰ ਸਿੰਘ ਭਾਦੜਾ, ਮਹਿੰਦਰ ਸਿੰਘ, ਬਹਾਦਰ ਸਿੰਘ, ਜਗਮੇਲ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਘਰਾਂਗਣਾ ਤੇ ਹਰਬੰਸ ਸਿੰਘ ਢਿੱਲੋਂ ਆਦਿ ਸਮੇਤ ਕਿਸਾਨ ਆਗੂ ਰੁਲਦੂ ਸਿੰਘ ਅਤੇ ਲਿਬਰੇਅਨ ਆਗੂ ਸੁਖਦਰਸ਼ਨ ਸਿੰਘ ਨੱਤ ਆਦਿ ਹਾਜ਼ਰ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media