Thursday, April 23, 2026

ਗ੍ਰਾਮ ਪੰਚਾਇਤਾਂ ਤੇ ਸੰਸਥਾਵਾਂ ਵਲੋਂ ਸ਼ਾਨਦਾਰ ਸੇਵਾਵਾਂ ਬਦਲੇ ਬੀ.ਡੀ.ਪੀ.ਓ ਨਵਦੀਪ ਕੌਰ ਦਾ ਸਨਮਾਨ

ਧੂਰੀ, 21 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਿਖੇ ਬਤੌਰ ਬੀ.ਡੀ.ਪੀ.ਓ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਪਿੰਡਾਂ PUNJ2107201906ਵਿੱਚ ਵਿਕਾਸ ਕਾਰਜਾਂ ਦੀ ਪਿਰਤ ਪਾਉਣ ਬਦਲੇ ਸ਼੍ਰੀਮਤੀ ਨਵਦੀਪ ਕੌਰ ਨੂੰ ਧੂਰੀ ਹਲਕੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ, ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਨੇੜਲੇ ਪਿੰਡ ਖੇੜੀ-ਜੱਟਾਂ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
               ਸਨਮਾਨ ਸਮਾਰੋਹ ਦੌਰਾਨ ਬੀ.ਡੀ.ਪੀ.ਓ ਨਵਦੀਪ ਕੌਰ ਪੀ.ਸੀ.ਐਸ ਨੇ ਸੰਬੋਧਨ ਕਰਦਿਆਂ ਗ੍ਰਾਮ ਪੰਚਾਇਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੂਰੀ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਵੱਲੋਂ ਉਹਨਾਂ ਨੂੰ ਬੀ.ਡੀ.ਪੀ.ਓ ਦੀ ਸੇਵਾ ਨਿਭਾਉਣ ਦੌਰਾਨ ਪੂਰਨ ਮਾਣ-ਸਤਿਕਾਰ ਦਿੱਤਾ ਗਿਆ ਹੈ, ਜਿਸ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ।ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਹੱਥ ਹੀ ਪਿੰਡ ਦੀ ਬਾਗਡੋਰ ਹੁੰਦੀ ਹੈ ਅਤੇ ਉਹਨਾਂ ਆਮ ਲੋਕਾਂ ਨੂੰ ਵੀ ਪਿੰਡ ਦੇ ਵਿਕਾਸ ਲਈ ਗ੍ਰਾਮ ਪੰਚਾਇਤਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
               ਇਸ ਮੌਕੇ ਬਲਦੇਵ ਸਿੰਘ ਖੰਗੂੜਾ, ਸਰਪੰਚ ਮਨਪ੍ਰੀਤ ਸਿੰਘ ਖੇੜੀ-ਜੱਟਾਂ, ਸਰਪੰਚ ਸੁਖਵੀਰ ਸਿੰਘ ਕਾਲਾ ਮੀਮਸਾ, ਪ੍ਰਭਜੋਤ ਸਿੰਘ ਭੰਡਾਰੀ, ਮਨਦੀਪ ਸਿੰਘ ਰੁਲਦੂਸਿੰਘਵਾਲਾ, ਬੂਟਾ ਸਿੰਘ ਈਸੀ, ਫਤਿਹ ਪ੍ਰਭਾਕਰ, ਰਣਜੀਤ ਸਿੰਘ ਕਾਕਾ ਸਾਬਕਾ ਸਰਪੰਚ ਈਸੀ, ਸਵਰਨ ਧਾਂਦਰਾ, ਸਰਪੰਚ ਅਮਰਜੀਤ ਕੌਰ ਢਢੋਗਲ, ਸਰਪੰਚ ਪਰਮਜੀਤ ਕੋਰ ਜੈਨਪੁਰ, ਸੁਖਦੀਪ ਸਿੰਘ, ਪਵਨਜੀਤ ਸਿੰਘ ਅਤੇ ਜਗਜੀਤ ਸਿੰਘ ਦੋਨੋਂ ਪੰਚਾਇਤ ਸੈਕਟਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply