Saturday, February 21, 2026

ਪੰਜਾਬੀ ਰੰਗਮੰਚ ਦੀ ਮਾਂ – ਜਤਿੰਦਰ ਕੌਰ

              Jatinder Kaurਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ `ਤੇ ਰਾਜ ਕੀਤਾ।ਜਿਸ ਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ।ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ `ਚ ਵਸੀ ਹੋਈ ਹੈ।ਆਪਣਾ ਬਚਪਨ, ਜਵਾਨੀ ਤੇ ਕਬੀਲਦਾਰੀ ਦਾ ਸਮਾਂ ਰੰਗਮੰਚ ਤੇ ਟੀ.ਵੀ ਨੂੰ ਸਮਰਪਿਤ ਕਰਨ ਵਾਲੀ ਜਤਿੰਦਰ ਕੌਰ ਅੱਜ ਵੀ ਕਲਾ ਨੂੰ ਸਮਰਪਿਤ ਹੁੰਦੀ ਹੋਈ ਪੰਜਾਬੀ ਸਿਨਮੇ ਲਈ ਆਪਣਾ ਭਰਵਾਂ ਯੋਗਦਾਨ ਪਾ ਰਹੀ ਹੈ।
             `ਸਰਦਾਰ ਮੁਹੰਮਦ, ਕਾਲਾ ਸ਼ਾਹ ਕਾਲਾ, ਸੁਪਰ ਸਿੰਘ, ਖਿਦੋ ਖੁੰਡੀ, ਕੱਚੇ ਧਾਗੇ ਅਤੇ ਮੁੰਡਾ ਫਰੀਦਕੋਟੀਆ` ਤੋਂ ਬਾਅਦ ਹੁਣ ਨੀਰੂ ਬਾਜਵਾ ਦੀ ਫਿਲਮ `ਮੁੰਡਾ ਹੀ ਚਾਹੀਦਾ` ਵਿੱਚ ਲੜਾਕੀ ਸੱਸ ਦੇ ਜਬਰਦਸਤ ਕਿਰਦਾਰ `ਚ ਨਜ਼ਰ ਆਈ।ਆਪਣੀ ਇਸ ਫਿਲਮ ਬਾਰੇ ਗੱਲ ਕਰਦਿਆਂ ਜਤਿੰਦਰ ਕੌਰ ਨੇ ਕਿਹਾ ਕਿ ਇਹ ਇੱਕ ਸਮਾਜਿਕ ਵਿਸ਼ੇ ਦੀ ਫਿਲਮ ਹੈ ਜਿਸ ਵਿੱਚ ਸੱਸ ਆਪਣੀ ਨੂੰਹ ਤੋਂ ਪੋਤੇ ਦੀ ਆਸ ਰੱਖਦੀ ਹੈ ਜੋ ਪਹਿਲਾਂ ਧੀਆਂ ਜੰਮਣ ਕਰਕੇ ਘਿਰਣਾ ਦੀ ਪਾਤਰ ਬਣੀ ਹੋਈ ਹੈ।ਇਸ ਫਿਲਮ ਰਾਹੀਂ ਸਮਾਜ ਨੂੰ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਗਿਆ ਹੈ।ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਤਾਂ ਹਰ ਕੋਈ ਲਾਉਂਦਾ ਹੈ, ਪਰ ਅਮਲ ਬਹੁਤ ਘੱਟ ਕਰਦੇ ਹਨ।ਇਸ ਫਿਲਮ ਵਿੱਚ ਰੂਬੀਨਾ ਬਾਜਵਾ ਨੇ ਮੇਰੀ ਨੂੰਹ ਦਾ ਕਿਰਦਾਰ ਨਿਭਾਇਆ ਹੈ ਤੇ ਹਰੀਸ਼ ਵਰਮਾ ਨੇ ਪੁੱਤ ਦਾ।ਇਹ ਫਿਲਮ ਕੁੱਖਾਂ `ਚ ਧੀਆਂ ਮਾਰਨ ਵਾਲੇ ਲੋਕਾਂ ਦੇ ਮੂੰਹ `ਤੇ ਇੱਕ ਕਰਾਰੀ ਚਪੇੜ ਮਾਰਦੀ ਹੈ।
              ਨੀਰੂ ਬਾਜਵਾ ਇੰਟਰਟੇਨਮੈਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦਸ਼ੇਕ ਸੰਤੋਸ ਸੁਭਾਸ਼ ਥੀਟੇ ਹੈ।ਜਿਸ ਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ `ਤੇ ਉਤਾਰਿਆ ਹੈ। ਫਿਲਮ ਵਿੱਚ ਰੂਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ।ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।

Harjinder Singh Jawanda

 

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply