ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੈਵਿਨ ਰਿਕਾਰਡਜ਼ ਕੰਪਨੀ ਵਲੋਂ ਸਥਾਨਕ ਮਾਲ ਰੋਡ ਵਿਖੇ ‘ਬੈਂਟਲੀ’ ਗੀਤ ਦਾ
ਪੋਸਟਰ ਪ੍ਰੋਡਿਊਸਰ ਜਰਮਨ ਸੋਢੀ, ਮਿਊਜ਼ਿਕ ਡਾਇਰੈਕਟਰ ਸਨੈਪੀ, ਸ਼ੈਰੀ ਅਤੇ ਰੈਵ ਹਜ਼ਰਾ ਵਲੋਂ ਸਾਂਝੇ ਤੌਰ `ਤੇ ਰਲੀਜ਼ ਕੀਤਾ ਗਿਆ।ਗੈਵਿਨ ਰਿਕਾਰਡਜ਼ ਕੰਪਨੀ ਦੇ ਪ੍ਰੋਡਿਊਸਰ ਜਰਮਨ ਸੋਢੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਾਇਕ ਰੈਵ ਰਾਂਝਾ ਦੀ ਸੁਰੀਲੀ ਅਵਾਜ਼ ਵਿੱਚ ਇਸ ਰਲੀਜ਼ ਹੋਏ ਬੈਂਟਲੀ ਗੀਤ ਨੂੰ ਪਹਿਲੇ ਦਿਨ ਹੀ ਇੱਕ ਲੱਖ ਲੋਕਾਂ ਨੇ ਦੇਖ ਕੇ ਭਰਵਾਂ ਹੁੰਗਾਰਾ ਦਿੱਤਾ ਹੈ।ਇਸ ਸਿੰਗਲ ਟ੍ਰੈਕ ਗੀਤ ਦੀ ਵੀਡੀਓ ਪੰਨੂ ਪ੍ਰੋਡਕਸ਼ਨ ਯੂ.ਕੇ ਵਲੋਂ ਇੰਗਲਡ ਵਿੱਚ ਫਿਲਮਾਈ ਗਈ ਹੈ।ਗੀਤ ਦੀ ਵੀਡੀਓ ਵਿੱਚ ਯੂ.ਕੇ ਦੀ ਮਾਡਲ ਸੈਮ ਨੈਸਪੋਰ ਵਲੋਂ ਅਦਾਕਾਰੀ ਦਿਖਾਈ ਗਈ ਹੈ।ਜਦ ਕਿ ਇਸ ਗੀਤ ਵਿਚਲਾ ਸੰਗੀਤ ਪਰਾਡਾ ਫੇਮ ਸੰਗੀਤਕਾਰ ਏ.ਆਰ ਦੀਪ ਵੱਲੋਂ ਤਿਆਰ ਕੀਤਾ ਗਿਆ ਹੈ।ਗਾਇਕ ਰੈਵ ਰਾਂਝਾ ਨੂੰ ਉਸਤਾਦ ਕਿਆਦ ਸਿੰਘ, ਡੀ.ਓ.ਪੀ ਦੀਪ ਸੰਧੂ, ਪ੍ਰੀਤ ਪੰਨੂ, ਓ.ਪੀ ਸਿੰਘ, ਦਿਨੇਸ਼, ਐਮ. ਢੀਂਡਸਾ, ਅਮਨ ਅਤੇ ਡੀ.ਸਿੰਘ ਡਡਿਆਨ ਨੇ ਸ਼ੁਭਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media