ਪੰਜਾਬ ਸਾਵਣ ਬੰਪਰ ਨੇ ਹਰਿਆਣਾ ਦੇ ਬਜੁਰਗ ਕਿਸਾਨ ਦੇ ਚਿਹਰੇ `ਤੇ ਲਿਆਂਦੀ ਹਰਿਆਲੀ
ਚੰਡੀਗੜ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਉਮਰ ਦੇ ਨਾਲ ਖਾਹਿਸ਼ਾਂ ਬਿਰਧ ਨਹੀਂ ਹੁੰਦੀਆਂ।ਪਰ ਇਸ ਵਾਸਤੇ ਤੁਹਾਨੂੰ ਆਪਣੇ ਆਪ `ਤੇ ਵਿਸ਼ਵਾਸ
ਰੱਖਣ ਤੋਂ ਇਲਾਵਾ ਦ੍ਰਿੜ ਇਰਾਦੇ ਅਤੇ ਠੋਸ ਯਤਨਾਂ ਦੀ ਲੋੜ ਹੁੰਦੀ ਹੈ।ਜੇਕਰ ਕਿਸੇ ਨੇ ਸਿਰੜ ਨਾਲ ਸੁਪਨੇ ਸੱਚ ਹੁੰਦੇ ਦੇਖਣੇ ਹੋਣ ਤਾਂ ਹਰਿਆਣਾ ਦੇ ਟੋਹਾਣਾ ਵਾਸੀ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੂੰ ਮਿਲਣਾ ਚਾਹੀਦਾ ਹੈ, ਜਿਨਾਂ ਨੇ ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤਿਆ ਹੈ।
ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਾਉਣ ਬਾਅਦ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ। ਉਨਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਟਿਕਟ ਖਰੀਦਦੇ ਆ ਰਹੇ ਸਨ. ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ।ਪਰ ਇਸ ਵਾਰ ਐਸੀ ਕਿਸਮਤ ਚਮਕੀ ਕਿ ਉਨਾਂ ਨੂੰ ਤਿੰਨੇ ਟਿਕਟਾਂ `ਤੇ ਇਨਾਮ ਨਿਕਲੇ ਹਨ।ਉਨਾਂ ਦੱਸਿਆ ਕਿ ਦੋ ਟਿਕਟਾਂ `ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਟਿਕਟ ਨੰਬਰ ਬੀ-331362 `ਤੇ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।94 ਸਾਲਾ ਇਸ ਖੁਸ਼ਨਸੀਬ ਜੇਤੂ ਨੇ ਲਾਟਰੀਜ਼ ਵਿਭਾਗ ਵਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਹ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ- 331362 `ਤੇ ਨਿਕਲੇ ਸਨ। ਦੂਜੀ ਖੁਸ਼ਨਸੀਬ ਜੇਤੂ ਖਰੜ ਵਾਸੀ ਸੁਮਨ ਪ੍ਰਿਆ ਜਾਰਜ ਮਸੀਹ ਬਣੀ ਸੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media