ਥਾਣਾ ਸੰਦੌੜ ਦੇ ਮੁਖੀ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਕੀਤਾ ਆਗਾਜ਼
ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਐਨ.ਐਸ.ਐਸ
ਯੂਨਿਟ ਦੇ ਸਹਿਯੋਗ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸੁੱਧਤਾ ਦੇ ਲਈ ਕੈਂਪਸ ਵਿਚ ਬੂਟੇ ਲਗਾਏ ਗਏ।ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਇਸ ਮੁਹਿੰਮ ਦੀ ਸੁਰੂਆਤ ਕੀਤੀ।ਸੁਰਿੰਦਰ ਭੱਲਾ ਨੇ ਬੋਲਦਿਆਂ ਕਿਹਾ ਕਿ ਦਰੱਖਤ ਲਗਾਉਣਾ ਸਾਡਾ ਫਰਜ਼ ਹੀ ਨਹੀਂ ਹੈ, ਸਗੋਂ ਜਿਸ ਧਰਤੀ ‘ਤੇ ਰਹਿੰਦੇ ਹਾਂ ਉਸ ਦੀ ਸੰਭਾਲ ਕਰਨਾ ਅਤੇ ਸਾਫ਼ ਪਾਣੀ, ਸਾਫ਼ ਹਵਾ ਨੂੰ ਰੱਖਣਾ ਸਾਡੀ ਜਿੰਮੇਵਾਰੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਹਾਲੇ ਵੀ ਵਾਤਾਵਰਣ ਦੀ ਸੁੁੱਧਤਾ ਲਈ ਹੰਭਲਾ ਨਾ ਮਾਰਿਆ ਤਾਂ ਸਾਡੀਆਂ ਆਉਣ ਵਾਲੀਆਂ ਨਸ਼ਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ।ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਨਰਲ ਗਿਆਨੀ ਬਾਬੂ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਘੱਟੋ ਘੱਟ 5 ਬੂਟੇ ਲਗਾ ਕੇ ਉਸਦਾ ਨਿਰੰਤਰ ਸਾਂਭ ਸੰਭਾਲ ਦਾ ਬੀੜਾ ਚੁੱਕੇ।
ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਸੇਵਾਮੁਕਤ ਪ੍ਰਿੰਸੀਪਲ ਬਾਬੂ ਸਿੰਘ ਸੰਦੌੜ, ਪ੍ਰੋ. ਰਾਜਿੰਦਰ ਕੁਮਾਰ, ਮੁਕੰਦ ਸਿੰਘ ਚੀਮਾ, ਡਾ. ਬਚਿੱਤਰ ਸਿੰਘ, ਪ੍ਰੋ. ਸ਼ੇਰ ਸਿੰਘ, ਕਰਮਜੀਤ ਸਿੰਘ ਜਨਾਬ ਫਰਵਾਲੀ, ਡਾ. ਕਰਮਜੀਤ ਕੌਰ, ਪ੍ਰੋ. ਕੁਲਜੀਤ ਕੌਰ, ਪ੍ਰੋ. ਅਜੇ, ਪ੍ਰੋ. ਜਗਦੀਪ ਸਿੰਘ ਆਦਿ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media