Sunday, March 8, 2026

ਬਲਾਕ ਸੰਮਤੀ ਮੈਂਬਰ ਬੀ.ਡੀ.ਪੀ.ਓ ਸਕੱਤਰ ਖਿਲਾਫ਼ ਮੁੱਖ ਸੜਕ `ਤੇ ਲੇਟਿਆ

ਭੀਖੀ, 26 ਜੁਲਾਈ ( ਕਮਲ ਕਾਂਤ )- ਏ.ਡੀ.ਸੀ ਮਾਨਸਾ ਦੀ ਅਗਵਾਈ `ਚ ਜਲ ਬਚਾਓ ਮੁਹਿੰਮ ਤਹਿਤ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ PUNJ2607201916ਜਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਸਰਪੰਚਾ ਪੰਚਾ ਦੀ ਰੱਖੀ ਮੀਟਿੰਗ ਸਮੇਂ ਉਦੋਂ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਬਲਾਕ ਸੰਮਤੀ ਮੈਂਬਰ ਆਪਣੀ ਸੁਣਵਾਈ ਨਾ ਹੋਣ ਦਾ ਕਹਿ ਕੇ ਦਫ਼ਤਰ ਦੇ ਸਾਹਮਣੇ ਮੁੱਖ ਸੜਕ `ਤੇ ਲੇਟ ਗਿਆ।ਬਲਾਕ ਸੰਮਤੀ ਮੈਂਬਰ ਪ੍ਰਕਾਸ਼ ਸਿੰਘ ਮਾਖਾ ਨੇ ਬੀ.ਡੀ.ਪੀ.ਓ ਭੀਖੀ ਅਤੇ ਪੰਚਾਇਤ ਸਕੱਤਰ `ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਵਲੋਂ ਮੀਟਿੰਗ ਸਬੰਧੀ ਸਿਰਫ਼ ਇਕ ਘੰਟਾ ਪਹਿਲਾਂ ਹੀ ਸੁਨੇਹਾ ਲਗਾਇਆ ਗਿਆ।ਜਦੋਂ ਕਿ ਉਹ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਕਾਰਨ ਪੀ.ਜੀ.ਆਈ ਤੋਂ ਦਵਾਈ ਲੈਣ ਜਾ ਰਿਹਾ ਸੀ ਤਾਂ ਉਹ ਰਸਤੇ `ਚੋਂ ਵਾਪਸ ਮੁੜਿਆ ਜਦੋਂ ਉਹ ਦਫ਼ਤਰ ਪੁੱਜਿਆ ਤਾਂ ਮੀਟਿੰਗ ਦਾ ਸਮਾਂ 2.00 ਵਜੇ ਸੀ, ਪ੍ਰੰਤੂ ਮੀਟਿੰਗ 3.30 ਵਜੇ ਤੱਕ ਸ਼ੁਰੂ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਮੀਟਿੰਗ ਸਬੰਧੀ ਪਹਿਲਾਂ ਏਜੰਡਾ ਕੱਢਣਾ ਚਾਹੀਦਾ ਸੀ। ਉਸ ਨਾਲ ਹਰ ਵਾਰ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ ਅਤੇ ਪ੍ਰਸ਼ਾਸ਼ਨ `ਚ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਵਿਵਹਾਰ ਤੋਂ ਤੰਗ ਹੋ ਕੇ ਬਲਾਕ ਸੰਮਤੀ ਮੈਂਬਰੀ ਤੇ ਪਾਰਟੀ ਤੋਂ ਅਸਤੀਫਾ ਦੇਣ ਲਈ ਮਜ਼ਬੂਰ ਹੋਣਗੇ।
     ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਭੀਖੀ ਅਮਿਤ ਬਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਮੀਟਿੰਗ ਸਬੰਧੀ ਲਿਖਤੀ ਰੂਪ `ਚ ਆਇਆ ਸੀ, ਉਹਨਾ ਸਭ ਨੂੰ ਕੱਲ੍ਹ ਹੀ ਸੁਨੇਹੇ ਭੇਜ ਦਿੱਤੇ ਸਨ।   
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply