ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਜਗਦਪਿ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 50 ਐਨ.ਸੀ.ਸੀ ਕੈਡਿਟਾਂ ਨੇ
ਲਾਰੰਸ ਰੋਡ ਤੋਂ ਇੱਕ ਰੈਲੀ ਕੱਢੀ।ਜਿਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਸ਼ਹਿਰ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਉਸ ਦੇ ਨਤੀਜੇ ਵਜੋਂ ਵੱਧ ਰਹੇ ਸਾਹ ਅਤੇ ਚਮੜੀ ਦੇ ਰੋਗਾਂ ਤੋਂ ਜਾਗਰੁਕ ਕਰਨਾ ਸੀ।ਰੈਲੀ ਨੂੰ ਸਕੂਲ ਤੋਂ ਝੰਡੀ ਵਿਖਾਈ ਗਈ ਤੇ ਵਿਦਿਆਰਥੀਆਂ ਨੇ ਸ਼ਹਿਰ ਦੀਆਂ ਸੜਕਾਂ `ਤੇ ਪੈਦਲ ਹੀ ਹੱਥਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਨਾਅਰੇ ਲਿਖੇ ਪੋਸਟਰ ਫੜ ਕੇ ਮਾਰਚ ਕੀਤਾ।ਰੈਲੀ ਦਾ ਆਯੋਜਨ ਸਕੂਲ ਦੇ ਦੁਆਰਾ ਕੈਪਟਨ ਲਲਿਤ ਭਾਰਦਵਾਜ ਕਮਾਂਡਰ ਦੂਸਰੀ ਪੰਜਾਬ ਏਅਰਵਿੰਗ ਸਕਵੈਡਨ ਐਨ.ਸੀ.ਸੀ ਅੰਮ੍ਰਿਤਸਰ ਦੀ ਸਹਾਇਤਾ ਦੇ ਨਾਲ ਮਿਲ ਕੇ ਕੀਤਾ ।
ਇਸ ਰੈਲੀ ਦੇ ਦੌਰਾਨ ਵਿਦਿਆਰਥੀਆਂ ਦੁਆਰਾ ਲੋਕਾਂ ਨੂੰ ਕੂੜੇਦਾਨ, ਸੀਵਰੇਜ਼ਾਂ ਅਤੇ ਨਾਲੀਆਂ ਦੇ ਨਿਕਾਸ ਦੀ ਪੂਰੀ ਤਰ੍ਹਾਂ ਨਾਲ ਸਫ਼ਾਈ ਰੱਖਣ ਬਾਰੇ ਸਮਝਾਇਆ ਗਿਆ।ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੁਆਰਾ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣਾ ਸੰਦੇਸ਼ ਦਿੰਦੇ ਕਿਹਾ ਕਿ ਇਹੋ ਜਿਹੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਹੀ ਅਸੀਂ ਰਾਸ਼ਟਰੀ ਪੱਧਰ `ਤੇ ਵੀ ਵੱਡਾ ਬਦਲਾਅ ਲਿਆਉਣ ਵਿੱਚ ਸਫ਼ਲ ਹੋ ਸਕਦੇ ਹਾਂ।
Punjab Post Daily Online Newspaper & Print Media