Saturday, September 19, 2026

ਵਿਧਾਇਕ ਦਲਵੀਰ ਗੋਲਡੀ ਬਦਲਵੇਂ ਰਸਤੇ `ਤੇ ਟੋਲ ਟੈਕਸ ਪਰਚੀ ਕਰਵਾਈ ਬੰਦ

ਧੂਰੀ, 27 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) ਧੂਰੀ – ਸੰਗਰੂਰ ਮੁੱਖ ਮਾਰਗ `ਤੇ ਪਿੰਡ ਲੱਡਾ ਦੇ ਨਜ਼ਦੀਕ ਲੱਗੇ ਟੋਲ ਪਲਾਜੇ ਦੇ ਕੋਲ ਰਜਵਾਹੇ ਦੇ ਨਾਲ-PUNJ2707201901ਨਾਲ ਬਣੇ ਬਦਲਵੇਂ ਰਸਤੇ `ਤੇ ਅੱਜ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾ ਕੇ ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਤੋਂ ਵੀ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ।ਬਦਲਵੇਂ ਰਸਤੇ `ਤੇ ਟੋਲ ਪਰਚੀ ਵਸੂਲੇ ਜਾਣ ਦਾ ਪਤਾ ਲੱਗਣ `ਤੇ ਹਲਕਾ ਵਿਧਾਇਕ ਦਲਵੀਰ ਗੋਲਡੀ ਨੇ ਮੌਕੇ `ਤੇ ਪਹੁੰਚ ਕੇ ਟੋਲ ਵਸੂਲਣਾ ਬੰਦ ਕਰਵਾ ਦਿੱਤਾ।ਦਲਵੀਰ ਗੋਲਡੀ ਨੇ ਦੱਸਿਆ ਕਿ ਉਹਨਾਂ ਨੇ ਇਸ ਫੈਸਲੇ ਖਿਲਾਫ ਮਾਣਯੋਗ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਅੱਜ ਹੋਣੀ ਸੀ, ਪ੍ਰੰਤੂ ਹਾਈਕੋਰਟ ਵਿੱਚ ਵਕੀਲਾਂ ਵੱਲੋਂ ਨੋ-ਵਰਕ ਹੋ ਜਾਣ ਕਾਰਨ ਇਹ ਮਾਮਲਾ ਅੱਗੇ ਪੈ ਗਿਆ ਹੈ।ਉਹਨਾਂ ਕਿਹਾ ਕਿ ਇਹ ਰਸਤਾ ਲੋਕਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਨੇ ਆਪਣੀ ਜੇਬ `ਚੋਂ ਪੈਸੇ ਖਰਚ ਕੇ ਲੋਕਾਂ ਦੀ ਸਹੂਲਤ ਲਈ ਬਣਵਾਇਆ ਹੈ।
ਦੂਜੇ ਪਾਸੇ ਟੋਲ ਪਲਾਜੇ ਦੇ ਇੱਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਨੇ ਆਪਣੇ ਰੁਤਬੇ ਦੇ ਦਬਾਓ ਕਾਰਨ ਇਸ ਬਦਲਵੇਂ ਰਸਤੇ ਉੱਪਰ ਲਗਾਈ ਟੋਲ ਪਰਚੀ ਬੰਦ ਕਰਵਾ ਦਿੱਤੀ ਹੈ, ਜਦੋਂਕਿ ਉਹ ਅਜਿਹਾ ਮਾਣਯੋਗ ਅਦਾਲਤ ਸੰਗਰੂਰ ਦੇ ਹੁਕਮਾਂ ਮੁਤਾਬਿਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਕਰ ਰਹੇ ਸਨ।
 ਇਸ ਸਬੰਧੀ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਸੰਗਰੂਰ ਪਾਸੋਂ ਪ੍ਰਾਪਤ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਟੋਲ ਪਲਾਜਾ ਪੀ.ਡਬਲਯੂ.ਡੀ ਮਹਿਕਮੇ ਵੱਲੋਂ ਲਗਾਇਆ ਗਿਆ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਜੇਕਰ ਇਸ ਬਦਲਵੇਂ ਰਸਤੇ `ਤੇ ਟੋਲ ਪਲਾਜ਼ਾ ਪ੍ਰਬੰਧਕ ਟੋਲ ਲਗਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਇਸ ਬਦਲਵੇਂ ਰਸਤੇ ਤੋਂ ਲੰਘਣ ਵਾਲੇ ਹਲਕਾ ਧੂਰੀ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਫਿਲਹਾਲ ਹਲਕੇ ਦੇ ਲੋਕਾਂ ਨੂੰ ਬਦਲਵੇਂ ਰਸਤੇ `ਤੇ ਟੋਲ ਦੇਣ ਤੋਂ ਰਾਹਤ ਮਿਲ ਗਈ ਹੈ। ਇਸ ਮੌਕੇ ਡੀ.ਐਸ.ਪੀ ਧੂਰੀ ਰਛਪਾਲ ਸਿੰਘ, ਐਕਸੀਅਨ ਪੀ.ਡਬਲਯੂ.ਡੀ ਜਗਦੀਪ ਸਿੰਘ ਤੂੰਗ, ਨਾਇਬ ਤਹਿਸੀਲਦਾਰ ਧੂਰੀ ਖੁਸ਼ਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਸ਼ੇਰਪੁਰ ਕਰਮਜੀਤ ਸਿੰਘ, ਐਸ.ਐਚ.ਓ ਸਿਟੀ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ `ਚ ਪੁਲਿਸ ਫੋਰਸ ਮੌਜੂਦ ਸੀ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply