ਪਰਿਵਾਰ ਨੂੰ 20 ਲੱਖ ਆਰਥਿਕ ਸਹਾਇਤਾ ਤੇ ਮ੍ਰਿਤਕ ਦੀ ਪਤਨੀ ਨੂੰ ਪੱਕੀ ਨੌਕਰੀ ਦੇਣ ਦੀ ਮੰਗ
ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਰਨਾਲਾ ਵਿਖੇ ਅਕਸ਼ੇ ਕੁਮਾਰ ਸੀਵਰਮੈਨ ਦੀ ਮੇਨ ਹੌਲ ਵਿਚ ਉਤਰਣ ਕਾਰਨ
ਹੋਈ ਮੌਤ ਦੀ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸਖ਼ਤ ਸ਼ਬਦਾਂ ਨਿਖੇਧੀ ਵਿਚ ਕਰਦਿਆਂ ਸੂਬਾ ਆਗੂ ਸ਼ੇਰ ਸਿੰਘ ਲੌਂਗੋਵਾਲ, ਪ੍ਰਦੀਪ ਕੁਮਾਰ ਚੀਮਾਂ, ਚੇਅਰਮੈਨ ਗੁਰਜੰਟ ਸਿੰਘ, ਬਲਜਿੰਦਰ ਸਿੰਘ, ਕਰਮਜੀਤ ਸਿੰਘ ਅਤੇ ਲਛਮਣ ਸਿੰਘ ਨੇ ਕਿਹਾ ਕਿ ਜੋ ਅਕਸ਼ੇ ਕੁਮਾਰ ਦੀ ਖੁੱਡੀ ਰੋਡ ਬਰਨਾਲਾ ਵਿਖੇ ਸੀਵਰੇਜ ਵਿਚ ਵੜਨ `ਤੇ ਗੈਸ ਚੜ੍ਹਨ ਕਾਰਨ ਹੋਈ ਮੌਤ ਦੇ ਜ਼ਿੰਮੇਵਾਰ ਗਿਰਧਾਰੀ ਲਾਲ ਐਂਡ ਕੰਪਨੀ ਅਤੇ ਸੀਵਰੇਜ ਬੋਰਡ ਹੈ।ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਗਿਆ ਕਿ ਗਿਰਧਾਰੀ ਲਾਲ ਐਂਡ ਕੰਪਨੀ `ਤੇ ਕੇਸ ਰਜਿਸਟਰਡ ਕੀਤਾ ਜਾਵੇ।ਸੀਵਰੇਜ ਬੋਰਡ ਦੇ ਹੈਡ ਆਫ਼ਿਸ ਚੰਡੀਗੜ੍ਹ ਵੱਲੋਂ ਜਥੇਬੰਦੀ ਨਾਲ ਮੀਟਿੰਗ ਕਰਕੇ ਇਹ ਕਿਹਾ ਗਿਆ ਹੈ ਕਿ ਸੀਵਰੇਜ ਵਿੱਚ ਬਿਲਕੁੱਲ ਨਹੀਂ ਵੜਨਾ, ਫਿਰ ਵੀ ਕੁੱਝ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਕਾਰਜਕਾਰੀ ਇੰਜੀਨੀਅਰ ਮਾਨਸਾ ਵੱਲੋਂ ਸਾਡੇ ਵਰਕਰਾਂ ਨਾਲ ਧੱਕੇਸ਼ਾਹੀ ਕਰਕੇ ਵਰਕਰਾਂ ਨੂੰ ਮੈਨ ਹੌਲਾ ਵਿਚ ਉਤਾਰਿਆ ਜਾਂਦਾ ਹੈ।ਇਸ ਤੋਂ ਪਹਿਲਾਂ ਵੀ ਕਈ ਸਾਥੀਆਂ ਦੀ ਮੌਤ ਹੋ ਚੁੱਕੀ ਹੈ।ਜਥੇਬੰਦੀ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਇਸ ਦੀ ਪਤਨੀ ਨੂੰ ਪੱਕੀ ਨੌਕਰੀ ਦੇਣ ਦੀ ਮੰਗ ਕੀਤੀ।
ਇਸ ਮੌਕੇ ਹੈਪੀ ਸਿੰਘ ਤਲਵੰਡੀ, ਗੋਰਾ ਸਿੰਘ ਮੌੜ ਮੰਡੀ, ਜਤਿੰਦਰ ਮਾਨਸਾ, ਜਸਵੀਰ ਸਿੰਘ ਭੀਖੀ, ਪ੍ਰਦੀਪ ਸਿੰਘ, ਸੁਖਜੀਵਨ ਸਿੰਘ, ਰਾਮ ਆਸਰਾ ਧੂਰੀ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media