ਚੰਡੀਗੜ੍ਹ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ਦੇ ਨਾਮਵਰ ਰੀਅਲ ਇਸਟੇਟ ਡਿਵੈਲਪਰ ਅਤੇ ਬਿਲਡਰਸ, ਜੀਬੀਪੀ-ਗੁਪਤਾ ਬਿਲਡਰਸ
ਐਂਡ ਪ੍ਰਮੋਟਰਸ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ‘ਪ੍ਰਾਈਡ ਆਫ ਨੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।ਦਿੱਲੀ ਕੈਂਟ ਦੇ ਡੀ.ਜੀ ਐਨ.ਸੀ.ਸੀ ਆਡੀਟੋਰੀਅਮ ’ਚ ਆਯਜਿਤ ਸਮਾਗਮ ਦੌਰਾਨ ਗਰੁੱਪ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਰੀਅਲ ਇਸਟੇਟ ਸੈਕਟਰ ’ਚ ਮਹੱਤਵਪੂਰਣ ਯੋਗਦਾਨ ਲਈ ਜੀ.ਬੀ.ਪੀ ਗਰੁੱਪ ਨੂੰ ਸਨਮਾਨਿਤ ਕੀਤਾ ਗਿਆ ਸੀ।
ਗਰੁੱਪ ਦੇ ਸੇਲਜ਼ ਅਤੇ ਮਾਰਕੀਟਿੰਗ ਡਾਇਰੈਕਟਰ ਅਨੂਪਮ ਗੁਪਤਾ ਨੂੰ ਮੁੱਖ ਮਹਿਮਾਨ ਰਾਜਨਾਥ ਸਿੰਘ ਵੱਲੋਂ ਸਨਮਾਨਯੋਗ ਵਿਅਕਤੀਆਂ ਦੀ ਮੌਜ਼ੂਦਗੀ ’ਚ ਇਸ ‘ਪ੍ਰਾਈਡ ਆਫ ਨੇਸ਼ਨ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਵੈਟਰਨਜ਼ ਇੰਡੀਆ ਵਲੋਂ ਸੰਚਾਲਿਤ ‘ਪ੍ਰਾਈਡ ਆਫ ਨੇਸ਼ਨ ਐਵਾਰਡਜ਼’ ਵੱਖ-ਵੱਖ ਖੇਤਰਾਂ ’ਚ ਵਿਅਕਤੀਆਂ ਵੱਲੋਂ ਦਿੱਤੇ ਗਏ ਯੋਗਦਾਨ ਤੇ ਕੁਆਲਿਟੀ ਨੂੰ ਸਨਮਾਨ ਅਤੇ ਮਾਨਤਾ ਦੇਣ ਦੇ ਲਈ ਆਯੋਜਿਤ ਕੀਤਾ ਜਾਂਦਾ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਅਨੂਪਮ ਗੁਪਤਾ ਨੇ ਕਿਹਾ ਕਿ ਇਹ ਐਵਾਰਡ ਜਿੱਤਣ ਦੀ ਉਨਾਂ ਨੂੰ ਖੁਸ਼ੀ ਹੈ ਅਤੇ ਉਹ ਵੈਟਰਨਜ਼ ਇੰਡੀਆ ਦੀ ਪੂਰੀ ਟੀਮ ਦੇ ਸ਼ੁਕਰਗੁਜ਼ਾਰ ਹਨ।ਐਵਾਰਡ ਜਿੱਤਣਾ ਹਮੇਸ਼ਾਂ ਉਤਸ਼ਾਹ ਅਤੇ ਆਤਮਵਿਸ਼ਵਾਸ ਦੇ ਰੂਪ ’ਚ ਆਉਂਦਾ ਹੈ, ਜਿਸ ਨਾਲ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਸਹੀ ਦਿਸ਼ਾ ’ਚ ਕੰਮ ਕਰ ਰਹੇ ਹਾਂ।’
ਉਹ ਵੈਟਰਨਜ਼ ਇੰਡੀਆ ਦੀ ਟੀਮ ਦੀ ਸ਼ਲਾਘਾ ਕਰਦੇ ਹਨ ਜੋ ਸਾਡੇ ਬਹਾਦਰ ਸੈਨਿਕਾਂ ਦੀ ਵੀਰਤਾ, ਬਹਾਦਰੀ ਅਤੇ ਕੁਰਬਾਨੀਆਂ ਨੂੰ ਉਜਾਗਰ ਕਰਦੇ ਹੋਏ ਦੇਸ਼ ਵਾਸੀਆਂ ’ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਨੂੰ ਹੁੰਗਾਰਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਬਹਾਦਰ ਸੈਨਿਕ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ ਹੈ ਉਨ੍ਹਾਂ ਨੂੰ ਸਨਮਾਨਜਨਕ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਦਦ ਦੇ ਹੱਥ ਅੱਗੇ ਵਧਾਉਣ ਦੀ ਕੋਸ਼ਿਸ਼ ਦੀ ਉਹ ਸ਼ਲਾਘਾ ਕਰਦੇ ਹਨ।’
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media