Thursday, June 11, 2026

ਫਰੀਡਮ ਫਾਈਟਰ ਉਤਰ ਅਧਿਕਾਰੀ ਜਥੇਬੰਦੀ ਵਲੋਂ ਸੁਨਾਮ `ਚ ਭੁੱਖ ਹੜਤਾਲ ਸ਼ੁਰੂ

ਲੌਂਗੋਵਾਲ, 28 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਫਰੀਡਮ ਫਾਈਟਰ ਉਤਰ ਅਧਿਕਾਰੀ ਜਥੇਬੰਦੀ ਪੰਜਾਬ ਵਲੋਂ ਕੀਤੇ ਐਲਾਨ ਮੁਤਾਬਿਕ ਸੁਨਾਮ PUNJ2807201901ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਕੋਲ ਜਥੇਬੰਦੀ ਦੇ ਸੁੂਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।ਇਸ ਹੜਤਾਲ ਵਿਚ ਮਾਨਸਾ ਜ਼ਿਲ੍ਹੇ ਦੇ ਆਗੂ ਗੁਰਿੰਦਰਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਭਰਪੂਰ ਸਿੰਘ ਰੰਗੜਿਆਲ, ਜਸਵੰਤ ਸਿੰਘ ਬੁਢਲਾਡਾ,ਰਜਿੰਦਰ ਪੂਰਨ ਸਿੰਘ ਬੁਢਲਾਡਾ, ਜਰਨੈਲ ਸਿੰਘ ਭੈਣੀ ਮਾਨਸਾ ਭੁੱਖ ਹੜਤਾਲ ਤੇ ਬੈਠੇ ਅਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਿੰਦਰ ਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ 72 ਸਾਲ ਹੋ ਗਏ ਆਜ਼ਾਦ ਹੋਇਆ ਪਰ ਹਾਲੇ ਵੀ ਆਜ਼ਾਦੀ ਘੁਲਾਟੀਆ ਦੇ ਪਰਿਵਾਰ ਮਕਾਨ ਦੀ ਛੱਤ ਤੇ ਦੋ ਵਕਤ ਦੀ ਰੋਟੀ ਲਈ ਮੁਹਤਾਜ ਹਨ।ਉਨਾਂ ਦੀ ਜਥੇਬੰਦੀ 22 ਸਾਲਾਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ, ਪਰ ਸਰਕਾਰ ਐਲਾਨ ਕਰਨ ਤੱਕ ਸੀਮਤ ਹੈ ਇਸ ਲਈ ਮਜਬੂਰ ਹੋ ਕੇ ਭੁੱਖ ਹੜਤਾਲ ਕਰਨੀ ਪਈ ਹੈ । ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ ਤੇ ਇੰਦਰ ਪਾਲ ਸੋਨੀ ਨਾਭਾ ਨੇ ਕਿਹਾ ਕਿ ਜੇਕਰ ਹੁਣ ਵੀ 31 ਜੁਲਾਈ ਤੱਕ ਜਥੇਬੰਦੀ ਦੀਆਂ ਮੰਗਾਂ ਦਾ ਨੋਟੀਫ਼ਿਕੇਸ਼ਨ ਜਿਸ ਵਿੱਚ 300 ਯੂਨਿਟ ਬਿਜਲੀ ਮਾਫ਼ੀ, ਬੱਸ ਪਾਸ, ਟੋਲ ਪਲਾਜ਼ਾ, ਸਾਰੀਆਂ ਪੰਜਾਬ ਸਰਕਾਰ ਦੀਆਂ ਕਮੇਟੀਆਂ ਚ ਨੁਮਾਇੰਦਗੀ, ਸਿਹਤ ਸਹੂਲਤਾਂ, ਤੇ ਸਿੱਖਿਆ ਪੂਰੀ ਤਰ੍ਹਾਂ ਫ਼ਰੀ ਅਤੇ ਨੌਕਰੀਆਂ ਵਿਚ 5% ਕੋਟਾ ਲਾਗੂ ਕਰਨਾ ਜਾਰੀ ਨਾ ਕੀਤਾ ਤਾਂ ਉਨਾਂ ਨੂੰ 31 ਜੁਲਾਈ ਨੂੰ ਕੋਈ ਵੱਡਾ ਕਾਰਾ ਕਰਨ ਲਈ ਮਜਬੂਰ ਹੋਣਾ ਪਵੇਗਾ, ਕਿਉਂਕਿ ਸਰਕਾਰ ਮਰਨ ਉਪਰੰਤ ਹੀ ਨੌਕਰੀਆਂ ਤੇ ਹੋਰ ਸਹੂਲਤਾਂ ਦਿੰਦੀ ਹੈ। ਉਹ ਆਪਣੇ ਬੱਚਿਆਂ ਲਈ ਇਹ ਵੀ ਕੁਰਬਾਨੀ ਦੇਣ ਲਈ ਵੀ ਤਿਆਰ ਹਨ।ਉਨ੍ਹਾਂ ਕਿਹਾ ਦੇਸ਼ ਦੀਆਂ ਹੋਰਨਾਂ ਸੂਬਿਆਂ `ਚ ਆਜਾਦੀ ਘੁਲਾਟੀਆਂ ਦੇ ਪ੍ਰੀਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ, ਪਰ ਸਾਡੇ ਪਰਿਵਾਰਾਂ ਦੀ ਕੀਤੀ ਕੁਰਬਾਨੀ ਦਾ ਮੁੱਲ ਸਰਕਾਰ ਨੇ ਕੀ ਪਾਇਆ ਹੈ।ਫਰੀਡਮ ਫਾਈਟਰ ਮੋਹਕਮ ਸਿੰਘ, ਫਰੀਡਮ ਫਾਈਟਰ ਗੁਰਦੇਵ ਸਿੰਘ, ਬੀਬੀ ਸਮਿੰਦਰ ਕੌਰ ਲੌਂਗੋਵਾਲ, ਹਰਦਿਆਲ ਸਿੰਘ ਪਟਿਆਲਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਹੱੱਕ ਲਈ 31 ਜੁਲਾਈ ਨੂੰ ਮਰਨ ਵਰਤ ਤੇ ਬੈਠਣ ਤਿਆਰ ਹਨ।
                   ਇਸ ਮੌਕੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਅਤੇ ਸਕੱਤਰ ਸਿਆਸਤ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੀਆ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਕੱਲ ਨੂੰ ਸੰਗਰੂਰ ਜ਼ਿਲ੍ਹੇ ਦੇ ਵਰਕਰ ਭੁੱਖ ਹੜਤਾਲ ਤੇ ਬੈਠਣਗੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਧਾਨ ਰਵਿੰਦਰ ਕਪੂਰ ਲੁਧਿਆਣਾ, ਮਲਕੀਤ ਸਿੰਘ ਬਰਨਾਲਾ, ਜਸਵੀਰ ਸਿੰਘ, ਜਗਦੀਪ ਸਿੰਘ ਧਨੇਠਾ ਅਵਤਾਰ ਸਿੰਘ ਭਾਦਸੋਂ ਪਟਿਆਲਾ, ਅਮਰੀਕ ਸਿੰਘ, ਪ੍ਰਕਾਸ਼ ਧਾਲੀਵਾਲ, ਪਰਸਿਨ ਕੋਰ, ਜਸਪ੍ਰੀਤ ਕੌਰ, ਅਵਤਾਰ ਸਿੰਘ ਸਿਵੀਆ ਬਠਿੰਡਾ, ਮਨਜੀਤ ਸਿੰਘ ਕਪੂਰ, ਭੋਲਾ ਸਿੰਘ ਤੋਂ ਇਲਾਵਾ ਜਲਿਆ ਤੋਂ ਕਾਫ਼ੀ ਗਿਣਤੀ ਵਿਚ ਫਰੀਡਮ ਫਾਈਟਰ ਪਰਿਵਾਰ ਹਾਜ਼ਰ ਸਨ ।
  

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply