ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਸਾਇੰਸਿਜ਼ ਅਤੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਅੱਜ ਸਫਲਤਾ ਸਹਿਤ ਸੰਪਨ ਹੋਇਆ।ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਸਟਾਰ ਕਾਲੇਜ਼ਿਜ ਸਕੀਮ ਅਧੀਨ ਕਰਵਾਇਆ ਗਿਆ।ਕਾਲਜ ਦੇ ਮੈਡੀਕਲ, ਨਾਨ ਮੈਡੀਕਲ, ਕੰਪਿਊਟਰ ਸਾਇੰਸ, ਬਾਇਓਟੈਕਨੋਲੋਜੀ ਤੇ ਇੰਟਰਡਿਸਿਪਲਿਨਰੀ ਵਿਗਿਆਨ ਖੇਤਰ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ।
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਪ੍ਰੋਗਰਾਮ ਕੋਆਰਡੀਨੇਟਰ ਡਾ. ਡੇਜ਼ੀ ਸ਼ਰਮਾ ਦੀ ਦੇਖ-ਰੇਖ `ਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ ਦੀ ਮਹੱਤਤਾ ਅਤੇ ਤਕਨੀਕੀ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਿਆ।ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਹੈਂਡਜ਼ ਆਨ ਟ੍ਰੇਨਿੰਗ ਦਿੱਤੀ।
ਅਧਿਆਪਕਾਂ ਨੇ ਇਸ ਟ੍ਰੇਨਿੰਗ ਵਿੱਚ ਹੱਥਾਂ ਅਤੇ ਹਵਾ ਨਾਲ ਮਾਇਕਰੋਬਸ ਕਿਵੇਂ ਆਈਸੋਲੇਟ ਕੀਤੇ ਜਾਂਦੇ, ਇਸ ਬਾਰੇ ਵਿਸਥਾਰ `ਚ ਜਾਣਕਾਰੀ ਦਿੱਤੀ।ਪ੍ਰੋਗਰਾਮ ਦੇ ਦੂਜੇ ਦਿਨ ਕਾਲਜ ਦੇ ਬਾਟਨੀ ਵਿਭਾਗ ਨੇ ਵਿਦਿਆਰਥੀਆਂ ਨੂੰ ਮੈਡੀਕਲ ਪੌਦਿਆਂ ਦੇ ਲਾਭਾਂ ਬਾਰੇ ਦੱਸਿਆ ਗਿਆ।ਤੀਸਰੇ ਦਿਨ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਘਰ `ਚ ਸਾਬਣ ਬਣਾਉਣ ਦੀ ਤਕਨੀਕ ਸਿਖਾਈ।ਚੌਥੇ ਦਿਨ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਵਿਦਿਆਰਥੀਆਂ ਨੂੰ ਡਾਟਾ ਸਟੋਰੇਜ ਬਾਰੇ ਦੱਸਿਆ।ਪੰਜਵੇਂ ਦਿਨ ਕਾਲਜ ਦੇ ਜੁਆਲੋਜੀ ਵਿਭਾਗ ਨੇ ਵਿਦਿਆਰਥੀਆਂ ਲਈ ਹੈਂਡਜ਼ ਆਨ ਟ੍ਰੇਨਿੰਗ ਵਰਕਸ਼ਾਪ ਦਾ ਪ੍ਰਬੰਧ ਕੀਤਾ।ਵਰਕਸ਼ਾਪ ਦੌਰਾਨ ਕਾਲਜ ਦੇ ਜੁਆਲੋਜੀ ਵਿਭਾਗ ਨੇ ਬਲੱਡ ਪ੍ਰੇਸ਼ਰ ਅਤੇ ਹਾਈਪਰ ਟੈਨਸ਼ਨ `ਤੇ ਨਿਗ੍ਹਾ ਰੱਖਣ ਦੇ ਸੁਝਾਅ ਦਿੱਤੇ, ਜੋ ਅਜਕਲ ਇੱਕ ਗੰਭੀਰ ਰੋਗ ਬਣ ਚੁੱਕਾ ਹੈ।
ਪ੍ਰੋਗਰਾਮ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੂੰ ਇਲੈਟਰਾਨਿਕ ਸਰਕਟ ਬਣਾਉਣ ਦੀ ਸਿਖਲਾਈ ਦਿੱਤੀ ਗਈ।ਮੁੱਖ ਮਹਿਮਾਨ ਡਾ. ਪ੍ਰਤਾਪ ਕੁਮਾਰ ਪੱਟੀ ਮੁਖੀ ਬਾਇਓਟੈਕਨੋਲਾਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹਰਬਲ ਬਾਇਓਟੈਕਨਾਲੋਜੀ ਅਤੇ ਫੰਕਸ਼ਨਲ ਫਲੂਡਜ਼ ਦੀ ਭੂਮਿਕਾ ਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ।ਸਮਾਪਤੀ `ਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ 36 ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫੀਕੇਟ ਦਿੱਤੇ ਗਏ ਅਤੇ ਮਹਿਮਾਨਾਂ ਨੂੰ ਸਨਮਾਿਨਆ ਗਿਆ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਦੀ ਸਫਲਤਾ ਲਈ ਸਾਰੇ ਵਿਗਿਆਨ ਵਿਭਾਗਾਂ ਅਧਿਆਪਕਾਂ ਨੂੰ ਵਧਾਈ ਦਿੱਤੀ, ਜਦਕਿ ਵਾਈਸ ਪ੍ਰਿੰਸੀਪਲ ਡਾ. ਦਰਸ਼ਨਦੀਪ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …