ਧੂਰੀ, 28 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਜ਼ਿੰਦਗੀ ਦੀਆਂ ਇਕੱਨਵੇਂ ਹਾੜੀਆਂ ਸੌਣੀਆਂ ਲੰਘਾਂ ਚੁੱਕੇ ਕਾ. ਬਲਦੇਵ ਸਿੰਘ ਧਾਂਦਰਾ ਦੀ ਲਿਖੀ ਸਵੈ ਜੀਵਨੀ
ਅਤੇ ਡਾ. ਅਵਤਾਰ ਸਿੰਘ ਢੀਂਡਸਾ ਵੱਲੋਂ ਸੰਪਾਦਿਤ ਪੁਸਤਕ “ਸੂਹੀਆਂ ਸਵੇਰਾਂ ਦਾ ਪੰਧ” ਸਾਹਿੱਤ ਸਭਾ ਧੂਰੀ (ਰਜਿ.) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਸਹਿਯੋਗ ਨਾਲ ਸਭਾ ਦੇ ਮੈਂਬਰਾਂ ਅਤੇ ਪ੍ਰਧਾਨਗੀ ਮੰਡਲ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਲੋਕ ਅਰਪਣ ਕੀਤੀ ਗਈ।ਸੁਰਿੰਦਰ ਸਿੰਘ ਰਾਜਪੂਤ ਵੱਲੋਂ ਧਾਂਦਰਾ ਜੀ ਬਾਰੇ ਸਨਮਾਨ ਪੱਤਰ ਪੜ੍ਹਿਆ ਗਿਆ।ਉਹਨਾਂ ਨੂੰ ਸਨਮਾਨ ਪੱਤਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।ਧਾਂਦਰਾ ਨੂੰ ਪੈਨਸ਼ਨ ਵੈਲਫੇਅਰ ਯੂਨੀਅਨ ਧੂਰੀ, ਗ੍ਰਾਮ ਪੰਚਾਇਤ ਧਾਂਦਰਾ ਅਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ।
ਇਸ ਬਾਰੇ ਬੋਲਦਿਆਂ ਕਾ. ਧਾਂਦਰਾ ਨੇ ਦੱਸਿਆ ਕਿ ਇਸ ਕਿਤਾਬ ਤੋਂ ਇਲਾਵਾ ਮੈਂ ਦੋ ਕਿਤਾਬਾਂ ਹੋਰ ਲਿਖ ਚੁੱਕਿਆ ਹਾਂ ਅਤੇ ਚੌਥੀ ਲਿਖ ਰਿਹਾ ਹਾਂ।ਇਸ ਸਮਾਗਮ ਵਿੱਚ ਇੱਕ ਸੌ ਤੋਂ ਵੱਧ ਲੇਖਕਾਂ ਪਾਠਕਾਂ ਨੇ ਭਾਗ ਲਿਆ। ਇਸ ਕਿਤਾਬ `ਤੇ ਹੋਈ ਵਿਚਾਰ ਚਰਚਾ ਵਿੱਚ ਕਰਤਾਰ ਸਿੰਘ ਠੁੱਲੀਵਾਲ, ਡਾ. ਜੈ ਗੋਪਾਲ ਗੋਇਲ, ਡਾ. ਨਵਿੰਦਰ ਪੰਧੇਰ, ਗੁਰਨਾਮ ਸਿੰਘ ਸੰਗਰੂਰ, ਸੁਖਦੇਵ ਸ਼ਰਮਾਂ ਧੂਰੀ, ਰਣਜੀਤ ਸਿੰਘ ਜਵੰਧਾ, ਦਰਬਾਰਾ ਸਿੰਘ ਬਾਗ਼ੀ, ਸੁਖਦੇਵ ਔਲਖ, ਸੁਖਦੇਵ ਸਿੰਘ ਬੜੀ, ਬੰਤ ਸਿੰਘ ਨਮੋਲ, ਦੇਸ ਰਾਜ ਛਾਜਲੀ, ਦੇਵ ਰਾਜ ਵਰਮਾ ਨੇ ਭਾਗ ਲਿਆ।
ਪ੍ਰਧਾਨਗੀ ਮੰਡਲ ਵੱਲੋਂ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਨਾਵਲਕਾਰ ਭਰਗਾ ਨੰਦ ਲੌਂਗੋਵਾਲ, ਡਾ. ਸੁਖਵਿੰਦਰ ਸਿੰਘ ਧਾਂਦਰਾ, ਮੇਜਰ ਸਿੰਘ ਪੁੰਨਾਵਾਲ, ਪਵਨ ਹਰਚੰਦਪੁਰੀ, ਡਾ. ਧਰਮ ਚੰਦ ਬਾਤਿਸ਼, ਡਾ. ਸਵਰਾਜ ਸਿੰਘ ਅਤੇ ਡਾ. ਤੇਜਵੰਤ ਮਾਨ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਹਰਚੰਦਪੁਰੀ ਨੇ ਇਸ ਕਿਤਾਬ ਨੂੰ ਚੇਤਨ ਅੱਖ ਨਾਲ ਲਿਖੀ ਦਸਤਾਵੇਜ਼ ਕਿਹਾ ਜੋ 90 ਸਾਲਾਂ ਦੇ ਇਤਿਹਾਸਕ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੱਤਾਂ ਨੂੰ ਸਮੋਈ ਬੈਠੀ ਹੈ।ਸਮਾਗਮ ਦੇ ਮੁੱਖ ਮਹਿਮਾਨ ਭੁਪਿੰਦਰ ਜਗਰਾਓਂ ਨੇ ਆਪਣੀ ਇਨਕਲਾਬੀ ਗਜ਼ਲ ਬੋਲਕੇ ਬਲਦੇਵ ਸਿੰਘ ਧਾਂਦਰਾ ਨੂੰ ਸਿੱਜਦਾ ਕੀਤਾ। ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਧਾਂਦਰਾ ਦੀਆਂ ਉਦਾਹਰਣਾਂ ਦੇ ਕੇ ਲੋਕ ਕਾਜ ਲਈ ਜ਼ਿੰਦਗੀ ਲਗਾਉਣ ਵਾਲ਼ਿਆਂ ਵੱਲੋਂ ਲਿਖੀ ਜਾਂਦੀ ਜੀਵਨੀ ਅਤੇ ਵਿਸ਼ਵ ਵਿਦਿਆਲਿਆਂ ਵੱਲੋਂ ਕਰਵਾਈ ਜਾਂਦੀ ਲੋਕ ਸਮਝ ਤੋਂ ਦੂਰ ਆਲੋਚਨਾ ਨੂੰ ਉਦਾਹਰਣਾਂ ਦੇ ਕੇ ਸਮਝਾਇਆ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਸ ਸੱਚੇ-ਸੁਚੱਜੇ ਅਤੇ ਸੰਘਰਸ਼ਸ਼ੀਲ ਮਨੁੱਖ ਦੀ ਜੀਵਨੀ ਨੂੰ ਵਾਰ-ਵਾਰ ਪੜ੍ਹਣ ਨੂੰ ਜੀਅ ਕਰਦਾ ਹੈ ਜੋ ਸਾਨੂੰ ਅਜੋਕੇ ਸਮੇਂ ਬਾਰੇ ਬੜਾ ਕੁੱਝ ਸਮਝਾ ਜਾਂਦੀ ਹੈ।ੳੁੱਘੇ ਕਵੀ ਅਸ਼ੋਕ ਭੰਡਾਰੀ ਨੇ ਪਵਨ ਹਰਚੰਦਪੁਰੀ ਨੂੰ ਭਾਰਤੀ ਸਾਹਿੱਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਣ `ਤੇ ਸਨਮਾਨਿਤ ਕੀਤਾ।
ਦੂਜੇ ਦੌਰ ਵਿੱਚ ਸਵ. ਪ੍ਰਸ਼ੋਤਮ ਭਾਰਦਵਾਜ ਦੀ ਯਾਦ ਵਿੱਚ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਧਨੌਲੇ ਦੇ ਪਾਠਕ ਭਰਾ੍ਹਵਾਂ ਪ੍ਰੀਤ ਪਾਠਕ, ਪ੍ਰੋ. ਮਿੱਠੂ ਪਾਠਕ ਅਤੇ ਸੱਤਨਾਮ ਪਾਠਕ ਦੁਆਰਾ ਗਾਈ ਗਈ ਕਵੀਸ਼ਰੀ ਨਾਲ ਕੀਤੀ ਗਈ। ਜਿਸ ਵਿੱਚ ਸਰਬ ਸੁਰਿੰਦਰ ਸ਼ਰਮਾ ਨਾਗਰਾ, ਡਾ. ਰਾਜਿੰਦਰ ਪਾਲ, ਸੱਤਪਾਲ ਪਰਾਸ਼ਰ, ਡਾ. ਰਾਕੇਸ਼ ਸ਼ਰਮਾਂ, ਕਾ. ਰਮੇਸ਼ ਜੈਨ, ਵੈਦ ਬੰਤ ਸਿੰਘ ਸਾਰੋਂ, ਪਰਸਨ ਸਿੰਘ ਬੀਲ੍ਹਾ, ਲੈਕਚਰਾਰ ਸੰਤ ਸਿੰਘ ਬੀਲਾ੍ਹ, ਹਰਦਿਆਲ ਭਾਰਦਵਾਜ, ਜਗਦੇਵ ਸ਼ਰਮਾ, ਗੁਰਚਰਨ ਸਿੰਘ ਦਿਲਬਰ, ਰਣਜੀਤ ਸਿੰਘ ਕਾਲ਼ਾਬੂਲ਼ਾ, ਜਗਰੂਪ ਸਿੰਘ ਧਾਲੀਵਾਲ, ਨਰੰਜਣ ਸਿੰਘ ਦੋਹਲਾ, ਗੁਰਦੀਪ ਸਿੰਘ ਮੀਰਹੇੜੀ, ਗੁਰਜੀਤ ਸਿੰਘ ਜਹਾਂਗੀਰ, ਬਲਜੀਤ ਸਿੰਘ ਸੱਪਲ, ਵਿਕਾਸ ਵਰਮਾ, ਦਰਦੀ ਚੁੰਘਾਵਾਲਾ, ਪ੍ਰੇਮ ਕੁਮਾਰ ਲੱਡਾ, ਫਕੀਰ ਸਿੰਘ ਟਿੱਬਾ, ਬੇਟੀ ਪ੍ਰਿਆ, ਪ੍ਰਵੀਨ ਗਰਗ, ਦੇਵੀ ਸਰੂਪ ਮੀਮਸਾ ਆਦਿ ਨੇ ਭਾਗ ਲਿਆ।
ਇਹ ਸਮਾਗਮ 10 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਲਗਾਤਾਰ ਚੱਲਦਾ ਰਿਹਾ ਅਤੇ ਸਰੋਤੇ ਲਗਾਤਾਰ ਸਮਾਗਮ ਦਾ ਆਨੰਦ ਮਾਣਦੇ ਰਹੇ।ਧੰਨਵਾਦੀ ਸ਼ਬਦ ਡਾ. ਅਵਤਾਰ ਸਿੰਘ ਢੀਂਡਸਾ ਨੇ ਕਹੇ ਅਤੇ ਸਟੇਜ਼ ਦੀ ਕਾਰਵਾਈ ਸੁਖਦੇਵ ਸ਼ਰਮਾ ਧੂਰੀ ਨੇ ਬਾਖੂਬੀ ਚਲਾਈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media