Friday, May 30, 2025
Breaking News

ਅੰਮ੍ਰਿਤਸਰ ਨੂੰ ਵਿਸ਼ਵ ਦਰਜੇ ਦਾ ਸ਼ਹਿਰ ਬਨਾਉਣ ‘ਚ ਕੋਈ ਕਸਰ ਨਹੀਂ ਛੱਡਾਂਗੇ-ਜੋਸ਼ੀ

ਸ਼ਹਿਰ ਵਿਚ ਚਾਰ ਟਿਊਬਵੈਲਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ)-‘ਅੰਮ੍ਰਿਤਸਰ ਸ਼ਹਿਰ ਨੂੰ ਵਿਸ਼ਵ ਦੇ ਆਧੁਨਿਕ ਸ਼ਹਿਰਾਂ ਦਾ ਹਾਣੀ ਬਨਾਉਣ ਲਈ ਇਸ ਵਿਚ ਹਰ ਸਹੂਲਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਗੁਰੂ ਰਾਮ ਦਾਸ ਜੀ ਦੀ ਵਸਾਈ ਇਹ ਨਗਰੀ ਵਿਸ਼ਵ ਪੱਧਰ ‘ਤੇ ਧਾਰਮਿਕ ਕੇਂਦਰ ਦੇ ਨਾਲ-ਨਾਲ ਸੈਲਾਨੀ ਕੇਂਦਰ ਵਜੋਂ ਵੀ ਉਭਰੇਗੀ।’ ਉਕਤ ਸਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਰਕਾਰਾਂ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 54 ਵਿਚ ਪਾਣੀ ਦੀ ਸਪਲਾਈ ਲਈ ਚਾਰ ਨਵੇਂ ਟਿਊਬਵੈਲ ਲਗਾਉਣ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਅੰਮ੍ਰਿਤਸਰ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ ਅਤੇ ਐਨ ਡੀ ਏ ਸਰਕਾਰ ਦੇ ਪਲੇਠੇ ਬਜਟ ਵਿਚ ਹੀ ਕੇਂਦਰੀ ਵਿਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਇਸ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਹਾਮੀ ਭਰ ਦਿੱਤੀ ਹੈ, ਜੋ ਕਿ ਇਸ ਗੱਲ ਦੀ ਗਵਾਹ ਹੈ ਕਿ ਸਰਕਾਰ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੇਗੀ।
ਉਨਾਂ ਦੱਸਿਆ ਕਿ ਅੱਜ ਜੋ ਸ਼ਹਿਰ ਦੀਆਂ ਸੜਕਾਂ ‘ਤੇ PPN20091411ਡਿਵਾਈਡਰ ਆਦਿ ਤੋੜੇ ਹਨ ਜਾਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਇਹ ਕੁਝ ਦਿਨਾਂ ਦੀ ਖੇਡ ਹੈ। ਉਨਾਂ ਦੱਸਿਆ ਕਿ ਛੇਤੀ ਹੀ ਇੰਨਾਂ ਸੜਕਾਂ ‘ਤੇ ਬੱਸ ਰੇਪਿਡ ਟਰਾਂਜਿਟ ਸਿਸਟਮ ਅਧੀਨ ਨਵੀਆਂ ਲੋਕਲ ਬੱਸਾਂ ਦੌੜਦੀਆਂ ਨਜ਼ਰ ਆਉਣਗੀਆਂ, ਜਿਸ ਵਿਚ ਸ਼ਹਿਰ ਵਾਸੀ ਤੇ ਯਾਤਰੀ ਸਸਤੀ ਤੇ ਸੁਰੱਖਿਅਤ ਯਾਤਰਾ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਪੈਸੇ ਤੇ ਸਮੇਂ ਦੀ ਬਚਤ ਹੋਵੇਗੀ, ਉਥੇ ਅਵਾਜ ਤੇ ਹਵਾ ਪ੍ਰਦੂਸ਼ਣ ਵੀ ਘੱਟ ਹੋਵੇਗਾ। ਉਨਾਂ ਕਿਹਾ ਕਿ ਸੜਕਾਂ ਚੌੜੀਆਂ ਕਰਨ ਲਈ ਜਿਹੜੇ ਦਰਖਤ ਮਜ਼ਬੂਰੀ ਵੱਸ ਕੱਟਣੇ ਪਏ ਹਨ, ਉਨਾਂ ਦੀ ਪੂਰਤੀ ਲਈ ਇਸ ਤੋਂ ਦਸ ਗੁਣਾ ਵੱਧ ਦਰਖਤ ਸੜਕਾਂ ਅਤੇ ਪਾਰਕਾਂ ਵਿਚ ਲਗਾ ਕੇ ਇਸ ਘਾਟੇ ਦੀ ਪੂਰਤੀ ਕਰ ਦਿੱਤੀ ਜਾਵੇਗੀ। ਅੱਜ ਉਨਾਂ ਵਾਰਡ ਨੰਬਰ 54, ਸੰਧੂ ਐਵੀਨਿਊ, ਛੇਹਰਟਾ, ਨਰਾਇਣਗੜ੍ਹ ਇਲਾਕੇ ਵਿਚ ਇਕ ਕਰੋੜ 40 ਲੱਖਰੁਪਏ ਦੀ ਲਾਗਤ ਨਾਲ ਚਾਰ ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ। ਸ੍ਰੀ ਜੋਸ਼ੀ ਨੇ ਨਰਾਇਣਗੜ ਸਮਸ਼ਾਨਘਾਟ ਲਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਆਪਣੇ ਅਖਤਾਰੀ ਫੰਡ ਵਿਚੋਂ ਦਿੱਤੀ। ਇਸ ਮੌਕੇ ਹਲਕਾ ਇੰਚਾਰਜ਼ ਰਕੇਸ਼ ਗਿੱਲ, ਕੌਂਸਲਰ ਅਮਨ ਐਰੀ, ਕੌਂਸਲਰ ਤਜਿੰਦਰ ਕੌਰ ਬੱਲ, ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ, ਵਿੱਕੀ ਐਰੀ, ਕੇਵਲ ਕੁਮਾਰ ਐਸ.ਪੀ., ਐਚ.ਐਸ.ਬੇਦੀ, ਪ੍ਰਧਾਨ ਜਸਪਾਲ ਸਿੰਘ, ਜ਼ਿਲਾ ਪ੍ਰਧਾਨ ਨਰੇਸ਼ ਸ਼ਰਮਾ, ਮੋਹਨ ਲਾਲ ਰੀਕੋ, ਨਿਰਮਲ ਸਿੰਘ ਵਾਜਪਈ, ਕੁਲਦੀਪ ਸ਼ਰਮਾ, ਗੌਰਵ ਗਿੱਲ, ਦਿਲਦਾਰ ਸ਼ਾਹ, ਸਵਰਨ ਸਿੰਘ ਰੰਧਾਵਾ, ਸੁਰਿੰਦਰ ਸਿੰਘ ਭਾਟੀਆ, ਤਰਸੇਮ ਸਿੰਘ ਮੋਟੇ, ਮਨਦੀਪ ਕੋਛੜ, ਅਸ਼ੋਕ ਕੁਮਾਰ, ਸਵਰੂਪ ਸਿੰਘ, ਕੁੁਲਰਾਜ ਸ਼ਰਮਾ, ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply