ਪੰਜਾਬ ਖੇਡ ਵਿਭਾਗ ਵਲੋਂ ਧੀਆਂ ਨੂੰ ਅੱਗੇ ਵਧਣ ਲਈ ਇਹ ਟੂਰਨਾਂਮੈਂਟ ਅਸ਼ੀਰਵਾਦ- ਰੁਪਿੰਦਰ ਸਿੰਘ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋ ਰਾਜੀਵ ਗਾਂਧੀ ਖੇਲ ਅਭਿਆਨ ਦੇ ਸਹਿਯੋਗ ਨਾਲ 24 ਸਤੰਬਰ ਤੋ ਲੈ ਕੇ 26,ਸਤੰਬਰ ਤੱਕ ਪਟਿਆਲਾ ਵਿਖੇ ਕਰਵਾਏ ਜਾ ਰਹੇ ਅੰਡਰ 16 ਸਾਲ ਉਮਰ ਵਰਗ ਦੇ ਲੜਕੇ ਦੇ ਰਾਜ ਪੱਧਰੀ 3 ਦਿਨਾਂ ਵੱਖ-ਵੱਖ ਪੰਜਾਬ ਰਾਜ ਪੇਂਡੂ ਖੇਡ ਟੂਰਨਾਂਮੈਂਟ ਤੇ 29, ਸਤੰਬਰ ਤੋਂ ਲੈ ਕੇ 1,ਅਕਤੂਬਰ ਤੱਕ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 3 ਦਿਨਾਂ ਪੰਜਾਬ ਰਾਜ ਪੇਂਡੂ ਖੇਡ ਟੂਰਨਾਂਮੈਂਟ ਦੇ ਪ੍ਰਬੰਧਾਂ ਦਾ ਸਹਾਇਕ ਡਾਇਰੈਕਟਰ ਸਪੋਰਟਸ ਪੰਜਾਬ ਰੁਪਿੰਦਰ ਸਿੰਘ ਦੇ ਵੱਲੋਂ ਜਾਇਜਾ ਲੈਣ ਦੇ ਸ਼ੁਰੂ ਕੀਤੇ ਗਏ ਸਿਲਸਿਲੇ ਤਹਿਤ ਅੱਜ ਅੰਮ੍ਰਿਤਸਰ ਵਿਖੇ ਪਹੁੰਚ ਕੇ ਅੰਡਰ 16 ਸਾਲ ਉਮਰ ਵਰਗ ਦੀਆਂ ਲੜਕੀਆਂ ਦੀਆਂ ਹੋ ਰਹੀਆਂ ਖੋ-ਖੋ, ਐਥਲੈਟਿਕਸ, ਬਾਸਕਟਬਾਲ, ਕਬੱਡੀ, ਹੈਂਡਬਾਲ,ਫੁੱਟਬਾਲ, ਵਾਲੀਬਾਲ, ਹਾਕੀ, ਜੂਡੋ, ਭਾਰ ਤੋਲਣ, ਬਾਕਸਿੰਗ ਤੇ ਕੁਸ਼ਤੀ ਆਦਿ ਖੇਡਾਂ ਦੇ ਖੇਡ ਸਥਾਨਾ ਦਾ ਦੋਰਾ ਕੀਤਾ ਤੇ ਪ੍ਰਬੰਧਾ ਦੀ ਸਮੀਖਿਆ ਕੀਤੀ ਤੇ ਇਨ੍ਹਾਂ ਖੇਡ ਪ੍ਰਤੀਯੋਗਤਾਵਾ ਨੂੰ ਸਫਲਤਾ ਪੂਰਵਕ ਸਿਰੇ ਚੜਾਉਣ ਵਾਸਤੇ ਦਿਸ਼ਾ ਨਿਰਦੇਸ਼ ਵੀ ਦਿੱਤੇ। ਇਸ ਮੋਕੇ ਉਨ੍ਹਾਂ ਡੀ.ਐਸ.ਓ ਦਫਤਰ ਵਿਖੇ ਉਪਰੋਕਤ ਖੇਡਾਂ ਦੇ ਕਨਵੀਨਰਾਂ, ਕੋ-ਕਨਵੀਨਰਾਂ ਤੇ ਕੋਚਾ ਦੇ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਸਫਲਤਾਪੂਰਨ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਵਚਨ ਬੰਧ ਹੈ। ਉਨ੍ਹਾਂ ਆਦੇਸ਼ ਦਿੱਤੇ ਕਿ ਇੰਨ੍ਹਾਂ ਖੇਡਾਂ ਦੋਰਾਨ ਪੰਜਾਬ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖੇਡ ਖਾਕੇ ਤੇ ਲਿਆਉਣ ਲਈ ਯਤਨ ਹੋਣੇ ਚਾਹੀਦੇ ਹਨ। ਇਸ ਮੋਕੇ ਉਹਨ੍ਹਾਂ ਡੀ.ਐਸ.ਓ ਮੈਡਮ ਹਰਪਾਲਜੀਤ ਕੋਰ ਸੰਧੂ ਨੂੰ ਖੇਡ ਪ੍ਰਬੰਧਾ ਦੇ ਵਿੱਚ ਨਿੱਜੀ ਦਿਲਚਸਪੀ ਲੈ ਕੇ ਲੋੜੀਂਦੇ ਬਦਲਵੇ ਪ੍ਰਬੰਧਾ ਨੂੰ ਵੀ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ, ਉਹਨ੍ਹਾ ਕਿਹਾ ਕਿ ਇਹ ਖੇਡ ਟੂਰਨਾਂਮੈਂਟ ਪੰਜਾਬ ਖੇਡ ਵਿਭਾਗ ਵਲੋਂ ਧੀਆਂ ਨੂੰ ਅੱਗੇ ਵਧਣ ਲਈ ਕੁੱਝ ਸਿੱਖਣ ਅਤੇ ਕੁੱਝ ਕਰਕੇ ਬਣਕੇ ਦਿਖਾਉਣ ਲਈ ਆਸ਼ੀਰਵਾਦ ਹੈ। ਇਸ ਮੋਕੇ ਡੀ.ਐਸ.ਓ ਹਰਪਾਲਜੀਤ ਕੋਰ ਸੰਧੂ ਨੇ ਸਹਾਇਕ ਡਾਇਰੈਕਟਰ ਰੁਪਿੰਦਰ ਸਿੰਘ ਜੀ ਨੂੰ ਜੀ ਆਇਆ ਆਖਦੀਆਂ ਅਤੇ ਸੰਮੂਹ ਅਮਲੇ ਦੇ ਅਹੁੱਦੇਦਾਰਾ ਦਾ ਧੰਨਵਾਦ ਕਰਦਿਆ ਤਾਕੀਦ ਦਿੱਤੀ ਕਿ ਸੂਬਾ ਪੱਧਰੀ ਖੇਡ ਮੁਕਾਬਲਿਆ ਦੇ ਦੋਰਾਨ ਕਿਸੇ ਵੀ ਕਿਸਮ ਦੀ ਕਮੀ ਕਮਜੋਰੀ ਤੇ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨ੍ਹਾਂ ਸੰਮੂਹਿਕ ਕਨਵੀਨਰਾ, ਕੋ-ਕਨਵੀਨਰਾ ਤੇ ਕੋਚਾ ਡੀ.ਐਸ.ਓ ਦਫਤਰ ਦੇ ਨਾਲ ਨਿਰੰਤਰ ਤਾਲਮੇਲ ਰੱਖਣ। ਇਸ ਮੌਕੇ ਤੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ ,ਕਲਰਕ ਨੇਹਾ ਚਾਵਲਾ, ਕ੍ਰਿਸ਼ਨ ਲਾਲ ਫੁਟਬਾਲ ਕੋਚ, ਹਾਕੀ ਕੋਚ ਬਲਬੀਰ ਸਿੰਘ ਰੰਧਾਵਾ, ਅਮਰੀਕ ਸਿੰਘ ਵੇਟ ਲਿਫਟਿੰਗ ਕੋਚ, ਇੰਦਰਵੀਰ ਸਿੰਘ ਸਾਫਟਬਾਲ, ਜਸਵੰਤ ਸਿੰਘ ਢਿੱਲੋ ਹੈੰਡਬਾਲ ਕੋਚ, ਮਨਮਿੰਦਰ ਸਿੰਘ ਹਾਕੀ ਕੋਚ,ਕੋਚ ਰਾਜਨ ਕੁਮਾਰ ਸੂਰਯਵੰਸ਼ੀ ਪਰਮੀਤ ਸਿੰਘ ਹਾਕੀ ਕੋਚ, ਬਲਜਿੰਦਰ ਸਿੰਘ ਹਾਕੀ ਕੋਚ, ਮਨੋਹਰ ਸਿੰਘ ਐਥਲੈਟਿਕਸ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜੂਡੋ ਕੋਚ ਕਰਮਜੀਤ ਸਿੰਘ, ਅੰਤਰਾਸ਼ਟਰੀ ਤੈਰਾਕੀ ਕੋਚ ਰਜਿੰਦਰ ਕੁਮਾਰ, ਬੈਡਮਿਟਨ ਕੋਚ ਰੇਨੂੰ ਵਰਮਾ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਜਿਮਨਾਸਟਿਕ ਕੋਚ ਰਜਨੀ ਸੈਣੀ, ਨੀਤੂ ਬਾਲਾ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸੁੱਚਾ ਸਿੰਘ , ਪਦਾਰਥ ਸਿੰਘ ਕੁਸ਼ਤੀ ਕੋਚ , ਸ਼ਮਸ਼ੇਰ ਸਿੰਘ ਬਹਾਦਰ ਕਬੱਡੀ ਕੋਚ, ਖੁਸ਼ਵੰਤ ਸਿੰਘ ਫੁਟਬਾਲ ਕੋਚ, ਹਰਿੰਦਰ ਸਿੰਘ ਕੁਸ਼ਤੀ ਕੋਚ, ਕੁਲਦੀਪ ਕੋਰ ਕਬੱਡੀ ਕੋਚ ,ਸੁਖਰਾਜ ਸਿੰਘ ਗਰਾਊਂਡ ਮਾਰਕਰ ਕਮ ਮਾਲੀ, ਸੋਮਾ ਸਿੰਘ ਸੇਵਾਦਾਰ, ਕੁਲਦੀਪ ਸਿੰਘ ਸੇਵਾਦਾਰ, ਸੁਮਨ ਆਦਿ ਹਾਜਰ ਸਨ।