Saturday, September 19, 2026

ਪਸ਼ੂ ਮਰਨ ਦੀ ਘਟਨਾ ਅਤਿ ਅਫਸੋਸਨਾਕ, ਕੁਤਾਹੀ ਸਾਬਤ ਹੋਣ `ਤੇ ਹੋਵੇਗੀ ਕਾਰਵਾਈ – ਤ੍ਰਿਪਤ ਬਾਜਵਾ

 ਕਿਹਾ ਪਸ਼ੂ ਪਾਲਕ ਮਿਆਰੀ ਚਾਰਾ ਤੇ ਫ਼ੀਡ ਵਰਤਣ
ਚੰਡੀਗੜ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪਸ਼ੂ ਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੋਹਾਲੀ ਨੇੜਲੇ Tripat Rajinder Bajwaਪਿੰਡਾਂ ਵਿਚ ਵੱਡੀ ਗਿਣਤੀ ਵਿਚ ਪਸ਼ੂ ਮਰਨ ਦੀ ਘਟਨਾ ਨੂੰ ਅਫਸੋਸਨਾਕ ਦਸਦਿਆਂ ਅੱਜ ਇਥੇ ਕਿਹਾ ਹੈ ਕਿ ਇਸ ਘਟਨਾ ਦੀ ਚੱਲ ਰਹੀ ਜਾਂਚ ਵਿਚ ਉਹਨਾਂ ਦੇ ਵਿਭਾਗ ਦੀ ਕੋਈ ਕੁਤਾਹੀ ਸਾਹਮਣੇ ਆਉਣ ਦੀ ਸੂਰਤ ਵਿਚ ਜਿੰਮੇਵਾਰ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਦੇ ਨਾਲ ਹੀ ਉਹਨਾਂ ਪਸ਼ੂ ਪਾਲਕਾਂ ਖਾਸ ਕਰ ਕੇ ਡੇਅਰੀ ਫ਼ਾਰਮ ਚਲਾ ਰਹੇ ਕਿਸਾਨਾਂ ਨੂੰ ਅਪੋਲ ਕੀਤੀ ਹੈ ਕਿ ਉਹ ਆਪਣੀ ਪਸ਼ੂਆਂ ਦੀ ਖਾਧ-ਖੁਰਾਨ ਦਾ ਖਿਆਲ ਰੱਖਣ।
       ਬਾਜਵਾ ਨੇ ਪਸ਼ੂ ਪਾਲਕਾਂ ਨੁੰ ਸਲਾਹ ਦਿੱਤੀ ਕਿ ਉਹ ਆਪਣੇ ਪਸ਼ੂਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਦਸੇ ਅਨੁਸਾਰ ਹੀ ਚਾਰਾ ਅਤੇ ਖ਼ੁਰਾਕ ਪਾਉਣ ਅਤੇ ਹੋਟਲਾਂ-ਢਾਬਿਆਂ ਤੋਂ ਬਚਿਆ-ਖੁਚਿਆ ਖਾਣਾ ਪਾਉਣ ਤੋਂ ਗੁਰੇਜ਼ ਕਰਨ।ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਪਸ਼ੂਆਂ ਦੀ ਖ਼ੁਰਾਕ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਮੌਸਮ ਵਿਚ ਚਾਰੇ ਅਤੇ ਹੋਰ ਖਾਧ ਪਦਾਰਥਾਂ ਨੂੰ ਛੇਤੀ ਉਲੀ ਲੱਗ ਜਾਂਦੀ ਹੈ ਜੋ ਪਸ਼ੂਆਂ ਦੀ ਜਾਨ ਦਾ ਖੌਅ ਬਣ ਸਕਦੀ ਹੈ।
       ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਦਾਣੇ ਅਤੇ ਫ਼ੀਡ ਨੂੰ ਸਿੱਲ ਤੋਂ ਬਚਾਅ ਕੇ ਰੱਖਣ ਦੀ ਸਲਾਹ ਦਿੱਤੀ ਹੈ, ਕਿਉਂਕਿ ਸਿੱਲ ਨਾਲ ਖ਼ੁਰਾਕ ਵਿਚ ਮਾਈਕੋਟੌਕਸਿਨ (ਉੱਲੀ) ਪੈਦਾ ਹੋ ਜਾਂਦੀ ਹੈ ਜੋ ਪਸ਼ੂਆਂ ਲਈ ਘਾਤਕ ਸਾਬਤ ਹੋ ਸਕਦੀ ਹੈ।ਉਹਨਾਂ ਕਿਹਾ ਕਿ ਖ਼ਰਾਬ ਹੋਇਆ ਅਨਾਜ, ਜਿਸ ਨੂੰ ਆਦਮੀਆਂ ਦੇ ਖਾਣ ਵਾਸਤੇ ਯੋਗ ਨਹੀਂ ਸਮਝਿਆ ਜਾਂਦਾ, ਅਕਸਰ ਹੀ ਪਸ਼ੂਆਂ ਅਤੇ ਮੁਰਗੀਆਂ ਨੂੰ ਪਾ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਗੈਰ-ਸਿਹਤਮੰਦ ਰੁਝਾਨ ਹੈ। ਉਹਨਾਂ ਕਿਹਾ ਕਿ ਇਸ ਖ਼ਰਾਬ ਅਨਾਜ ਦਾ ਪਸ਼ੂਆਂ ਖਾਸ ਕਰ ਕੇ ਮੱਝਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ।
       ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਜ਼ਹਿਰੀਲੀ ਉੱਲੀ ਤੋਂ ਰੋਕਥਾਮ ਲਈ ਪਸ਼ੂਆਂ ਨੂੰ ਮਿਆਰੀ ਖੁਰਾਕ ਪਾਈ ਜਾਵੇ, ਕਮਰਾ ਹਵਾਦਾਰ ਹੋਵੇ ਅਤੇ ਖੁਰਾਕ ਅਤੇ ਪਾਣੀ ਲਈ ਸਾਫ਼ ਬਰਤਨ ਵਰਤਣੇ ਚਾਹੀਦੇ ਹਨ ਹਨ।ਖੁਰਾਕ ਨੂੰ ਸਟੋਰ ਕਰਨ ਅਤੇ ਢੋਆ ਢੁਆਈ ਦੀਆਂ ਚੰਗੀਆਂ ਸਹੂਲਤਾਂ ਹੋਣ ਤਾਂ ਜੋ ਨਮੀ ਤੋਂ ਬਚਾਓ ਹੋ ਸਕੇ।ਉਹਨਾਂ ਕਿਹਾ ਕਿ ਜੇ ਚਾਰੇ ਜਾਂ ਫੀਡ ਨੂੰ ਉੱਲੀ ਲੱਗ ਜਾਵੇ ਤਾਂ ਇਹਨਾਂ ਨੂੰ ਪਸ਼ੂਆਂ ਨੂੰ ਪਾਉਣ ਦੀ ਬਜਾਏ ਨਸ਼ਟ ਕਰ ਦੇਣਾ ਚਾਹੀਦਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply