Friday, July 4, 2025
Breaking News

ਹਾਲ ਬਾਜ਼ਾਰ ਨੂੰ ਦਿੱਤੀ ਜਾਵੇਗੀ ਵਿਰਾਸਤੀ ਦਿੱਖ, ਕੈਬਿਨਟ ਮੰਤਰੀ ਸੋਨੀ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਡੀਕਲ ਸਿੱਖਿਆ ’ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹਾਲ ਬਜ਼ਾਰ ਅਤੇ ਕਟੜਾ ਜੈਮਲ ਸਿੰਘ PPNJ2907201922ਰੋਡ ਨੂੰ ਵਿਰਾਸਤੀ ਦਿੱਖ ਦੇਣ ਵਾਲੇ ਪ੍ਰਜੈਕਟ ਦਾ ਉਦਘਾਟਨ ਕੀਤਾ।ਇਹ ਪ੍ਰੋਜੈਕਟ ਦਾ ਕੰਮ ਫਸਾਡ ਇੰਮਰਵੂਮੈਂਟ ਇਨਫਰਾਸਟਰਕਚਰ ਅਤੇ ਇਨਵੈਸਟਮੈਂਟ ਪ੍ਰੋਗਰਾਮ ਟੂਰਿਜਮ ਪੰਜਾਬ ਵਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਪੰਜਾਬ ਸਰਕਾਰ ਦੇ ਵਿੱਤੀ ਸਹਿਯੋਗ ਨਾਲ ਪੰਜਾਬ ਹੈਰੀਟੇਜ਼ ਅਤੇ ਟੂਰਿਜ਼ਮ ਪੋ੍ਰਮੋਸ਼ਨ ਬੋਰਡ ਰਾਹੀ ਕੀਤਾ ਜਾਵੇਗਾ ਅਤੇ ਇਸ `ਤੇ ਲਗਭਗ 14.97 ਕਰੋੜ ਰੁਪਏ ਖ਼ਰਚ ਆਉਣਗੇ।
            ਸੋਨੀ ਨੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਰਾ ਕੰਮ ਅਪੈ੍ਰਲ 2020 ਤੱਕ ਮੁਕੰਮਲ ਹੋ ਜਾਵੇਗਾ।
        ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਸਾਡੇ ਗੁਰੂਆਂ ਪੀਰਾਂ ਦੀ ਵਸਾਈ ਹੋਈ ਧਰਤੀ ਹੈ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀ ਇਸ ਨੂੰ ਸਾਫ ਸੁਥਰਾ ਰੱਖੀਏ।ਸੋਨੀ ਵਲੋ ਹਾਲ ਬਜਾਰ ਦਾ ਦੌਰਾ ਵੀ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰਾ ਕੰਮ ਗੁਣਵਤਾ ਭਰਪੂਰ ਹੋਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
        ਇਸ ਮੌਕੇ ਪ੍ਰੋਜੈਕਟ ਮੈਨੇਜਰ ਏ.ਆਰ ਮਿਸ਼ਰਾ, ਡਿਪਟੀ ਮੇਅਰ ਯੂਨਿਸ ਕੁਮਾਰ, ਕੋਸ਼ਲਰ ਵਿਕਾਸ ਸੋਨੀ, ਕੋਸਲਰ ਸ਼੍ਰੀਮਤੀ ਰਾਜਬੀਰ ਕੌਰ, ਅੰਮ੍ਰਿਤਸਰ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਸੁਨੀਲ ਕਾਉਟੀ, ਗੁਰਦੇਵ ਸਿੰਘ ਦਾਰਾ, ਸਰਬਜੀਤ ਸਿੰਘ ਲਾਟੀ, ਸੰਜੇ ਸ਼ਰਮਾ, ਸਿਵਲ ਇੰਜ: ਜਗਤਾਰ ਸਿੰਘ, ਸੀ.ਡੀ.ਓ ਸ਼੍ਰੀਮਤੀ ਹਰਪ੍ਰੀਤ ਕੌਰ ਤੋ ਇਲਾਵਾ ਹਾਲ ਬਜ਼ਾਰ ਅਤੇ ਕਟੜਾ ਜੈਮਲ ਸਿੰਘ ਮਾਰਕੀਟ ਦੀ ਐਸੋਸੀਏਸ਼ਨਾਂ ਦੇ ਅਹੁੱਦੇਦਾਰ ਅਤੇ ਮੈਂਬਰ ਵੀ ਹਾਜਰ ਸਨ।
        
        
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply