Tuesday, September 15, 2026

ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਕੀਤਾ ‘ਨੈਟ’ ਦਾ ਟੈਸਟ ਪਾਸ

Photo-2ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਐਮ. ਫਿਲ. ਪੰਜਾਬੀ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਯੂ.ਜੀ.ਸੀ ਵਲੋਂ ਕਾਲਜ ਲੈਕਚਰਾਰਾਂ ਦੀ ਯੋਗਤਾ ਵਾਸਤੇ ਲਿਆ ਜਾਂਦਾ ਰਾਸ਼ਟਰੀ ਪੱਧਰ ਦਾ ਨੈੱਟ ਦਾ ਟੈਸਟ ਪਾਸ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਹਾਜ਼ਰੀ ’ਚ ਸ਼ਰਨਜੀਤ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਸ ਨੂੰ ਵਧਾਈ ਅਤੇ ਅਸ਼ੀਰਵਾਦ ਦਿੰਦਿਆਂ ਦੱਸਿਆ ਕਿ ਯੂ.ਜੀ.ਸੀ ਕਾਲਜ ਲੈਕਚਰਾਰਾਂ ਦੀ ਯੋਗਤਾ ਸਬੰਧੀ ਸਾਲ ’ਚ 2 ਵਾਰ ਰਾਸ਼ਟਰੀ ਪੱਧਰ ਦਾ ਇਹ ਇਮਤਿਹਾਨ ਲੈਂਦੀ ਹੈ। ਜੂਨ-2019 ’ਚ ਹੋਈ ਉਕਤ ਪ੍ਰੀਖਿਆ ’ਚੋਂ ਸ਼ਰਨਜੀਤ ਕੌਰ ਸਫਲ ਰਹੀ ਹੈ।
    ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦਾ ਪੰਜਾਬੀ ਵਿਭਾਗ ਮਾਣਯੋਗ ਪ੍ਰਿੰਸੀਪਲ ਅਤੇ ਮੈਨਜਮੈਂਟ ਦੀ ਸੁਯੋਗ ਅਗਵਾਈ ਅਤੇ ਪ੍ਰੇਰਣਾ ਨਾਲ ਤਰੱਕੀ ਕਰ ਰਿਹਾ ਹੈ। ਵਿਭਾਗ ’ਚ ਜਿਥੇ ਐਮ. ਫਿਲ. ਪੱਧਰ ਦੀਆਂ ਖੋਜ ਨਾਲ ਸਬੰਧਿਤ ਕਲਾਸਾਂ ਲੱਗਦੀਆਂ ਹਨ।ਉਥੇ ਵਿਭਾਗ ਦੀ ਆਪਣੀ ਵੱਖਰੀ ਸ਼ਾਨਦਾਰ ਲਾਇਬ੍ਰੇਰੀ ਹੈ ਜਿੱਥੇ ਬੈਠਕੇ ਸਾਡੇ ਖੋਜ ਵਿਦਿਆਰਥੀ ਅਧਿਐਨ ਕਰਦੇ ਹਨ।ਉਨ੍ਹਾਂ ਕਿਹਾ ਕਿ 4 ਸਾਲ ਪਹਿਲਾਂ ਕਾਲਜ ਦੇ ਉਕਤ ਵਿਭਾਗ ਵੱਲੋਂ ਪੰਜਾਬੀ ਸਾਹਿਤ-ਚਿੰਤਨ ਨਾਲ ਸਬੰਧਿਤ ਸ਼ੁਰੂ ਕੀਤਾ ਖੋਜ ਰਸਾਲਾ ‘ਸੰਵਾਦ’ ਇਸ ਸਮੇਂ ਪੰਜਾਬੀ ਭਾਸ਼ਾ ਦਾ ਪ੍ਰਮੁੱਖ ਵੱਕਾਰੀ ਰਸਾਲਾ ਬਣ ਚੁੱਕਾ ਹੈ। ਇਸ ਮੌਕੇ ਪ੍ਰੋ: ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਹਰਜੀਤ ਕੌਰ ਵੀ ਹਾਜਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply