ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵੱਲੋੋ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। 02 ਅਗਸਤ 2019 ਨੂੰ ਅੰ:14 ਸਾਲ ਉਮਰ ਵਰਗ ਲੜਕੇ-ਲੜਕੀਆਂ ਹਾਕੀ ਅਤੇ ਤੈਰਾਕੀ ਖੇਡ ਮੁਕਾਬਲਿਆ ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਅੱਜ ਅੰ:14 ਸਾਲ ਉਮਰ ਵਰਗ ਜਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਫਾਈਨਲ ਮੈਚ ਅਤੇ ਈਵੈਟ ਬਹੁਤ ਹੀ ਦਿਲਚਸਪ ਰਹੇ।ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਫਾਈਨਲ ਮੁਕਾਬਲਿਆ ਵਿੱਚ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 
ਅੱਜ ਦੇ ਨਤੀਜਿਆਂ ਵਿੱਚ ਤੈਰਾਕੀ ਅੰ:14 ਲੜਕੀਆਂ ਦੇ ਮੁਕਾਬਲੇ ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਏ 50 ਮੀ: ਫ੍ਰੀ ਸਟਾਈਲ ਸਟ੍ਰੋੋਕ ਸਪਰਿੰਗ ਡੇਲ ਸਕੂਲ ਦੀ ਮੰਨਤ ਢਿੱਲੋਂੋ ਪਹਿਲੇ ਸਥਾਨ `ਤੇ ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿੰਅਕਾ ਸ਼ਰਮਾ ਦੂਜੇ ਸਥਾਨ `ਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਰਵਤੇਜ ਤੀਜੇ ਸਥਾਨ `ਤੇ ਰਹੀ। 100 ਮੀ: ਫ੍ਰੀ ਸਟਾਈਲ ਸਟ੍ਰੋੋਕ ਵਿੱਚ ਐਸ.ਐਲ ਭਵਨ ਦੀ ਵ੍ਰਿਧੀ ਪਹਿਲੇ ਸਥਾਨ `ਤੇ ਡੀ.ਏ.ਵੀ.ਪਬਲਿਕ ਸਕੂਲ ਦੀ ਪ੍ਰਿਅੰਕਾ ਸ਼ਰਮਾ ਦੂਜੇ ਸਥਾਨ `ਤੇ ਸਪਰਿੰਗ ਡੇਲ ਸਕੂਲ ਦੀ ਮੰਨਤ ਢਿੱਲੋੋ ਤੀਜੇ ਸਥਾਂ ਤੇ ਰਹੀ।50 ਮੀ: ਬੈਕ ਸਟ੍ਰੋਕ ਈਵੈਂਟ ਵਿੱਚ ਡੀ.ਏ.ਵੀ.ਸਕੂਲ ਦੀ ਨਿਕੀਤਾ ਸ਼ਰਮਾ ਪਹਿਲੇ ਸਥਾਨ ਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਹਿਮਾਸ਼ੀ ਢਿੱਲੋੋ ਦੂਜੇ ਸਥਾਨ `ਤੇ ਸਪੰਰਿਗ ਡੇਲ ਦੀ ਸੁਖਨਜੋੋਤ ਕੌੌਰ ਤੀਜੇ ਸਥਾਨ `ਤੇ ਰਹੀ।100 ਮੀ: ਬਰੈਸਟ ਸਟ੍ਰੋੋਕ ਈਵੈਟ ਵਿੱਚ ਖਾਲਸਾ ਕਾਲਜ ਦੀ ਹਰਲੀਨ ਕੋੋਰ ਪਹਿਲੇ ਸਥਾਂ ਤੇ ਡੀ.ਏ.ਵੀ.ਸਕੂਲ ਦੀ ਨੈਨਿਕਾ ਸ਼ਰਮਾ ਦੂਜੇ ਸਥਾਨ `ਤੇ ਹੋੋਲੀ ਹਾਰਟ ਸਨਾ ਅਰੋੋੜਾ ਤੀਜੇ ਸਥਾਨ `ਤੇ ਰਹੀ। 50 ਮੀ: ਬਟਰਫਲਾਏ ਸਟ੍ਰੋੋਕ ਇਵੈਟ ਵਿੱਚ ਡੀ.ਏ.ਵੀ.ਸਕੂਲ ਦੀ ਪ੍ਰਿੰਅਕਾ ਸ਼ਰਮਾ ਪਹਿਲੇ ਸਥਾਨ `ਤੇ ਐਸ.ਐਲ ਭਵਨ ਦੀ ਵ੍ਰਿਧੀ ਦੂਜੇ ਸਥਾਂ ਤੇ ਸਪਰਿੰਗ ਡੇਲ ਦੀ ਮਨੰਤ ਢਿੱਲੋੋ ਤੀਜੇ ਸਥਾਂ ਤੇ ਰਹੀ। 100 ਮੀ ਬੈਕ ਸਟ੍ਰੋੋਕ ਈਵੈਟ ਵਿੱਚ ਡੀ.ਏ.ਵੀ ਸਕੂਲ ਦੀ ਪ੍ਰਿਅੰਕਾ ਸ਼ਰਮਾ ਪਹਿਲੇ ਸਥਾਨ ਤੇ, ਐਸ.ਐਲ ਭਵਨ ਦੀ ਵ੍ਰਿਧੀ ਦੂਜੇ ਸਥਾਂ ਤੇ ਡੀ.ਏ.ਵੀ.ਇੰਟਰਨੈਸ਼ਨਲ ਸਕੂਲ ਦੀ ਹਿਮਾਂਸ਼ੀ ਤੀਜੇ ਸਥਾਨ `ਤੇ ਰਹੀ। 50 ਮੀ: ਬਰੈਸਟ ਸਟ੍ਰੋੋਕ ਈਵੈਂਟ ਵਿੱਚ ਖਾਲਸਾ ਪਬਲਿਕ ਸਕੂਲ ਦੀ ਹਰਲੀਨ ਕੌੌਰ ਪਹਿਲੇ ਸਥਾਂ, ਡੀ.ਏ.ਵੀ ਪਬਲਿਕ ਸਕੂਲ ਦੀ ਨੈਨਿਕਾ ਸ਼ਰਮਾ ਦੂਜੇ ਸਥਾਨ `ਤੇ ਹੋੋਲੀ ਹਾਰਟ ਦੀ ਸਨਾ ਅਰੋੋੜਾ ਤੀਜੇ ਸਥਾਨ `ਤੇ ਰਹੀ।
ਗੇਮ ਹਾਕੀ ਅੰ 14 ਉਮਰ ਵਰਗ ਵਿੱਚ ਲੜਕੀਆਂ ਦਾ ਫਾਈਨਲ ਮੈਚ ਖਾਲਸਾ ਗਰਲਜ ਸ:ਸ:ਸ:ਅੰਮ੍ਰਿਤਸਰ ਅਤੇ ਖਾਲਸਾ ਅਕੈਡਮੀ ਮਹਿਤਾ ਵਿਚਕਾਰ ਹੋੋਇਆ। ਜਿਸ ਵਿੱਚ ਖਾਲਸਾ ਗਰਲਜ ਸ:ਸ:ਸ: ਅੰਮ੍ਰਿਤਸਰ ਦੀ ਟੀਮ 2-0 ਦੇ ਅੰਤਰ ਨਾਲ ਜੇਤੂ ਰਹੀ।ਤੀਜੀ, ਚੌਥੀ ਪੁਜੀਸ਼ਨ ਲਈ ਮੈਚ ਪਾਤ ਸੀਕਰ ਪਬਲਿਕ ਸਕੂਲ ਅਤੇ ਸਠਿਆਲਾ ਕਲੱਬ ਵਿਚਕਾਰ ਹੋੋਇਆ ਜਿਸ ਵਿੱਚ ਪਾਤ ਸੀਕਰ ਪਬਲਿਕ ਸਕੂਲ ਬਿਆਸ ਦੀ ਟੀਮ 1-0 ਦੇ ਅੰਤਰ ਨਾਲ ਜੇਤੂ ਰਹੀ। ਅੰ 14 ਉਮਰ ਵਰਗ ਲੜਕਿਆਂ ਦਾ ਤੀਜੀ, ਚੌੌਥੀ ਪੁਜੀਸ਼ਨ ਲਈ ਮੈਚ ਸੇਠ ਰਾਮ ਲਾਲ ਕੋੋਲਵੈਟ ਸਕੂਲ ਵਰਿਆਮ ਨੰਗਲ ਅਤੇ ਸੈਟ ਸੋੋਲਜਰ ਸਕੂਲ ਕੋੋਨਵੈਟ ਚਵਿੰਡਾ ਦੇਵੀ ਵਿਚਕਾਰ ਹੋੋਇਆ।ਜਿਸ ਵਿੱਚ ਸੇਠ ਰਾਮ ਲਾਲ ਕੋੋਲਵੈਟ ਸਕੂਲ ਵਰਿਆਮ ਨੰਗਲ ਦੀ ਟੀਮ 4-3 ਦੇ ਅੰਤਰ ਨਾਲ ਜੇਤੂ ਰਹੀ। ਫਾਈਨਲ ਮੈਚ ਖਾਲਸਾ ਅਕੈਡਮੀ ਮਹਿਤਾ ਅਤੇ ਸ:ਸ:ਸ:ਸ:ਅਟਾਰੀ ਵਿਚਕਾਰ ਹੋੋਇਆ।ਜਿਸ ਵਿੱਚ ਸ:ਸ:ਸ:ਸ:ਅਟਾਰੀ ਦੀ ਟੀਮ 0-1 ਦੇ ਅੰਤਰ ਨਾਲ ਜੇਤੂ ਰਹੀ।
ਇਸ ਮੌਕੇ ਅਮਿਤ ਕੁਮਾਰ ਹਾਕੀ ਡੀ.ਪੀ.ਈ, ਗੁਹਲ ਸ਼ਰਮਾ ਹਾਕੀ ਡੀ.ਪੀ.ਈ ਬਿਆਸ, ਨਵਜੀਤ ਸਿੰਘ ਐਮ.ਪੀ.ਈ, ਅਟਾਰੀ, ਬਖਸ਼ੀਸ਼ ਸਿੰਘ ਕੋਚ ਹਾਕੀ ਪੀ.ਈ.ਐਸ.ਬੀ, ਪਰਮਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਹਾਕੀ ਕੋਚ, ਗੁਰਿੰਦਰ ਸਿੰਘ ਹੁੰਦਲ ਸੀ:ਸਹਾਇਕ, ਇੰਦਰਵੀਰ ਸਿੰਘ, ਸਾਫਟਬਾਲ ਕੋਚ, ਸਿਮਰਨਜੀਤ ਸਿੰਘ, ਸਾਈਕਲਿੰਗ ਕੋਚ, ਵਿਨੋੋਦ ਸਾਂਗਵਾਂ ਅਤੇ ਲਜਿੰਦਰ ਸਿੰਘ ਹਾਕੀ ਕੋਚ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media