Sunday, August 16, 2026

ਸਰਕਾਰੀ ਸਕੂਲ ਜੈਤੋਸਰਜਾ ਦਾ ਸਲਾਨਾ ਨਿਰੀਖਣ

PPN21091401ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਸਿਖਿਆ ਵਿਭਾਗ ਦੀਆਂ ਹਦਾਇਤਾਂ ਦੀ ਤਾਮੀਲ ਕਰਦਿਆਂ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾ ਤਹਿਤ ਸਰਕਾਰੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦਾ ਸਲਾਨਾ ਨਿਰੀਖਣ ਕੀਤਾ ਗਿਆ।ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ, ਜਿਲਾ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਪ੍ਰਿੰਸੀਪਲ ਰਜਿੰਦਰ ਕੁਮਾਰ, ਨਾਰੇਸ ਕੁਮਾਰ,ਅਸੋਕ ਕੁਮਾਰ ਬਾਬਾ ਜੀ ਦੀ ਯੋਗ ਅਗਵਾਈ ਵਿਚ ਸਕੂਲ ਦਾ ਸਮੁਚਾ ਨਿਰੀਖਣ ਕੀਤਾ ਗਿਆ। ਨਿਰੀਖਣ ਵਿਚ ਸਕੂਲ ਦੀ ਸਾਫ ਸਫਾਈ,ਮਿਡ ਡੇ ਮੀਲ, ਅਧਿਆਪਕ ਡਾਇਰੀਆ, ਸੀ ਸੀ ਈ ਦਾ ਰਿਕਾਰਡ, ਅਧਿਆਪਕ ਰਜਿਸਟਰ, ਸਕੂਲ ਦੀਆਂ ਗਤੀਵਿਧੀਆਂ, ਫੰਡਾਂ ਦੀ ਜਾਂਚ, ਚਲਰਹੇ ਪ੍ਰੋਜੈਕਟਾਂ ਦਾ ਜਾਇਜਾ, ਲਾਇਬਰੇਰੀ ਸਟਾਕ ਤੇ ਵਿਦਿਆਰਥੀਆਂ ਵੰਡੀਆਂ ਕਿਤਾਬਾਂ ਤੋ ਜੀ ਆਈ ਐਸ, ਜੀ ਪੀ ਐਫ ਸਲਿਪਾਂ ਤੇ ਸਰਵਿਸ ਬੁੱਕਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ।ਸਮੁਚਾ ਨਿਰੀਖਣ ਹਾਂ ਪੱਖੀ ਪਾਇਆ ਗਿਆ, ਸਕੂਲ ਰਿਕਾਰਡ ਸਬੰਧੀ ਇੱਕ ਦੁੱਕਾ ਕਮੀਆਂ ਬਾਰੇ ਨੋਟ ਕਰਵਾ ਦਿਤਾ ਗਿਆ।ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ, ਸ਼ਾਮ ਕੁਮਾਰ, ਸੰੰਪੂਰਨ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਭੇਜ਼ ਸਿੰਘ, ਪਰਦੀਪ ਕੌਰ, ਮਨਦੀਪ ਕੌਰ, ਗੁਰਦੀਸ਼ ਕੌਰ, ਸੁਖਦੇਵ ਸਿੰਘ ਸ ਸ ਮਾਸਟਰ ਅਜਮੇਰ ਸਿੰਘ ਆਦਿ ਸਟਾਫ ਮੈਬਰ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply