ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਾਨਫਰੰਸ ਦੌਰਾਨ ਕੀਤਾ ਭਰਵਾਂ ਸਵਾਗਤ
ਰਈਆ, 21 ਸਤੰਬਰ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸz: ਸੁੱਚਾ ਸਿੰਘ ਛੋਟੇਪੁਰ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਪਾਰਟੀ ਆਗੂਆਂ ਸੁਰਜੀਤ ਸਿੰਘ ਕੰਗ, ਨਰੇਸ਼ ਪਾਠਕ, ਪੂਰਨ ਸਿੰਘ ਮਹਿਤਾ, ਗੁਪਤੇਸ਼ਵਰ ਬਾਵਾ, ਦਲਬੀਰ ਸਿੰਘ ਟੌਗ, ਸੁਖਦੇਵ ਸਿੰਘ ਸਾਬਕਾ ਸਰਪੰਚ ਅਤੇ ਸਰਬਦੀਪ ਸਿੰਘ ਘੁੱਕਰ ਆਦਿ ਨੇ ਗਗਨ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਵਿਸ਼ਾਲ ਕਾਨਫਰੰਸ ਅਯੋਜਿਤ ਕੀਤੀ। ਜਿਸ ਵਿੱਚ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਅਵਤਾਰ ਸਿੰਘ ਮੀਕੇ, ਬਲਜਿੰਦਰ ਸਿੰਘ ਦਕੋਹਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਬਰ, ਨਿਸ਼ਾਨ ਸਿੰਘ ਐਡਵੋਕੇਟ, ਨਿਸ਼ਾਨ ਸਿੰਘ ਸ਼ਾਹੀ, ਹਰਿੰਦਰ ਸਿੰਘ, ਨਰਿੰਦਰ ਵਾਲੀਆ, ਰਜੇਸ਼ ਵਰਮਾ ਆਦਿ ਸ਼ਾਮਲ ਹੋਏ।ਇਸ ਮੌਕੇ ਆਪਣੇ ਸੈਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸ ਦਿਹਾਤੀ (ਅੰਮ੍ਰਿਤਸਰ) ਦੇ ਸਾਬਕਾ ਜਨਰਲ ਸਕੱਤਰ ਦਾ ਧੰਨਵਾਦ ਕਰਦਿਆਂ ਸz: ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਨਾਂ ਦੀ ਪਾਰਟੀ ਸਿਰਫ ਵਰਕਰਾਂ ਦਾ ਕੰਮ ਵੇਖੇਗੀ ਅਤੇ ਕੰਮ ਕਰਨ ਵਾਲੇ ਵਰਕਰ ਹੀ ਪਾਰਟੀ ਵਿੱਚ ਬਣੇ ਰਹਿਣਗੇ।ਉਨਾਂ ਨੇ ਆਸ ਪ੍ਰਗਟ ਕੀਤੀ ਪਾਰਟੀ ਵਿੱਚ ਅੱਜ ਸ਼ਾਮਲ ਹੋਏ ਵਰਕਰ ਪਾਰਟੀ ਦੀ ਮਜਬੂਤੀ ਲਈ ਤਨੋ ਮਨੋ ਹੋ ਕੇ ਕੰਮ ਕਰਨਗੇ ਅਤੇ 2017 ਵਿੱਚ ਆਮ ਆਦਮੀ ਪਾਰਟੀ ਮਜਬੂਤ ਧਿਰ ਵਜੋਂ ਉਭਰੇਗੀ।ਇਸ ਮੌਕੇ ਆਗੂ ਬਲਜੀਤ ਸਿੰਘ ਭੱਟੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਧਾਤਾਂ ਤੋ ਪ੍ਰਭਾਵਿਤ ਹੋ ਕੇ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਵਫਦਾਰ ਸਿਪਾਹੀ ਬਣ ਕੇ ਕੰਮ ਕਰਨਗੇ ।ਇਸ ਮੌਕੇ ਜਸਵਿੰਦਰ ਸਿੰਘ ਖਿਲਚੀਆਂ, ਭੀਮ ਸੈਨ ਬਹਿਲ, ਰਵਿੰਦਰ ਸਿੰਘ ਭੱਟੀ, ਸੁਖਰਾਜ ਸਿੰਘ ਬਾਜਵਾ, ਮਨਜਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਡਿੰਪੀ, ਪ੍ਰਗਟ ਸਿੰਘ ਫੇਰੂਮਾਨ, ਕੰਵਲਜੀਤ ਸਿੰਘ ਜਲਾਲਾਬਾਦ, ਮਦਨ ਲਾਲ ਬਾਵਾ, ਦਲਬੀਰ ਸਿੰਘ ਬੇਦਾਦਪੁਰ, ਪ੍ਰਭਦੀਪ ਸਿੰਘ ਦੌਲੋ ਨੰਗਲ, ਅਜੀਤ ਸਿੰਘ ਸੇਰੋਂ, ਸਤਨਾਮ ਸਿੰਘ ਸੇਰੋਂ, ਬਲਜਿੰਦਰ ਸਿੰਘ ਸੇਰੋਂ, ਤਰਨਜੀਤ ਸਿੰਘ ਦੌਲੋ ਨੰਗਲ, ਬਲਵਿੰਦਰ ਸਿੰਘ ਵਜੀਰ ਆਦਿ ਹਾਜਰ ਸਨ।